ਕਹਿੰਦੇ ਇਸ ਸਦੀ ਦੇ ਅੰਤ ਤੱਕ ਦੁਨੀਆ ਦੀਆ ਸੱਤ ਹਜ਼ਾਰ ਦੇ ਕਰੀਬ ਭਾਸ਼ਾਵਾਂ ਦੇ ਵਿੱਚੋਂ ਅੱਧੀਆਂ ਖਤਮ ਹੋ ਜਾਣਗੀਆਂ।
ਮੈਂ ਵੀ ਪੰਜਾਬ ਤੋਂ ਦੂਰ ਬੈਠਾ ਸੋਚਦਾ ਸੀ ਕਿ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਨਹੀਂ ਐਵੇਂ ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ, ਬਥੇਰੇ ਨੇ ਪੰਜਾਬੀ ਬੋਲਣ ਵਾਲੇ , ਲਿਖਣ ਵਾਲੇ ਤੇ ਇਹਨੂੰ ਜਿਉਂਦੇ ਰੱਖਣ ਵਾਲੇ… ਪਰ ਕਿੰਨਾ ਗਲਤ।
ਦਸ ਪੰਦਰਾਂ ਸਾਲ ਮੈਨੂੰ ਪੰਜਾਬੀ ਲਿਖਣ ਦੀ ਜ਼ਰੂਰਤ ਨਹੀਂ ਪਈ ਪਰ ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਪੰਜਾਬ ਵਿੱਚ ਰਹਿੰਦੇ ਬਹੁਤੇ ਪੰਜਾਬੀ ਵੀ ਪੰਜਾਬੀ ਲਿਖਣੀ ਛੱਡ ਗਏ।
ਪਿਛਲੇ ਦੋ ਤਿੰਨ ਸਾਲ ਤੋਂ ਪੰਜਾਬੀ ਤੇ ਪੰਜਾਬ ਦੀਆਂ ਸਮੱਸਿਆਵਾਂ ਨਾਲ ਮੁੜ ਜੁੜਨ ਨਾਲ ਪੰਜਾਬੀਆਂ ਦੀ ਲ਼ੋਕ ਭਾਸ਼ਾ ਦੇ ਤੌਰ ਤੇ ਗੁਣਵੰਤਾ ਵਿੱਚ ਆਏ ਨਿਘਾਰ ਦੀ ਸਮਝ ਪਈ।
ਖੇਤਰੀ ਭਾਸ਼ਾ ਕਿਸੇ ਵੀ ਖ਼ਿੱਤੇ ਦੇ ਵੱਖ ਵੱਖ ਤੰਦਾਂ ਨੂੰ ਜੋੜਣ ਲਈ ਗੂੰਦ ਦਾ ਕੰਮ ਕਰਦੀ ਹੈ ਤੇ ਸਾਡੀ ਇਹ ਗੂੰਦ ਸੁੱਕਦੀ ਜਾ ਰਹੀ ਹੈ। ਸਵਾਲ ਹੁਣ “ਕੀ” ਦਾ ਨਹੀਂ ਸਗੋਂ “ਕਦੋਂ” ਦਾ ਬਣ ਚੁੱਕਿਆ।
ਤੇ ਆਓ ਸਾਰੇ ਇਸ “ਕਦੋਂ” ਨੂੰ ਥੰਮ੍ਹਣ ਵਿੱਚ ਹਿੱਸਾ ਪਾਈਏ। ਵੇਲੇ ਦੀ ਨਮਾਜ਼ ਤੇ ਕਵੇਲ਼ੇ ਦੀਆ ਟੱਕਰਾਂ… ਪਰ ਅਜੇ ਕਵੇਲ਼ਾ ਨਹੀਂ ਹੋਇਆ।
ਮੈਂ ਕੋਈ ਲੇਖਕ ਨਹੀਂ ਪਰ ਇਹ ਬਲੋਗ ਪੰਜਾਬੀ ਜਨ ਜੀਵਨ ਬਾਰੇ ਵਿਚਾਰ ਸਾਂਝੇ ਕਰ ਸੰਵਾਦ ਰਚਣ ਦੀ ਇੱਕ ਕੋਸ਼ਿਸ਼ ਹੈ …
ਕੰਵਰ
ਨੋਟ: ਇਸ ਬਲੋਗ ਉੱਪਰ ਦਿੱਤੇ ਵਿਚਾਰ ਮੇਰੇ ਨਿੱਜੀ ਹਨ, ਇਹਨਾਂ ਦਾ ਮੇਰੇ ਕਿੱਤੇ ਜਾਂ ਪੇਸ਼ੇ ਨਾਲ ਕੋਈ ਸੰਬੰਧ ਨਹੀਂ ।
Info@akhar.blog