ਜਿੰਦਗੀ ਜ਼ਿੰਦਾਬਾਦ – ਪੁਸਤਕ ਸੀਮੀਖਿਆ

Rana Ranbir ਦੀ ਕਿਤਾਬ
ਜਿੰਦਗੀ ਜ਼ਿੰਦਾਬਾਦ
ਹੱਥ ਲੱਗੀ ਆ।

ਪੱਚੀਵੇ ਸਫ਼ੇ ਤੇ ਰੁਕ ਗਿਆਂ
ਇੰਝ ਲੱਗਦਾ ਜਿਵੇਂ
ਸ਼ਬਦਾਂ ਦਾ ਖ਼ਜ਼ਾਨਾ ਲੱਭ ਗਿਆ ਹੋਵੇ।

ਮੈਨੂੰ ਲੱਗਦਾ ਇਸ ਕਿਤਾਬ ਬਾਰੇ
ਕਈਆਂ ਨੇ ਆਪਣੇ ਰਿਵਿਊ ਲਿਖੇ ਹੋਣੇ ਆ।
ਤੇ ਸ਼ਾਇਦ ਹੀ ਇਸ ਕਿਤਾਬ ਬਾਰੇ
ਕੁਝ ਲਿਖਣ ਲਈ ਬਾਕੀ ਹੋਵੇ।

ਕਿਤਾਬ ਪੜ੍ਹਦਿਆਂ ਮੈਨੂੰ ਲੱਗਿਆ ਕਿ
ਇਹ ਕਿਤਾਬ ਬੱਚੇ ਦੇ ਹੱਥ ਫੜੀ
ਪੰਜੀਰੀ ਦੀ ਬਾਟੀ ਵਰਗੀ ਆ।
ਜਿਸ ਨੂੰ ਛੋਟੇ ਛੋਟੇ ਚਮਚੇ ਨਾਲ ਖਾਂਦੇ ਵੇਲੇ
ਬੰਦਾ ਸੋਚਦਾ ਕੇ ਕੀਤੇ ਮੁਕ ਨਾ ਜਾਵੇ।

ਕਿਤਾਬ ਦਾ ਪੰਜਵਾਂ ਵਾਕ “ਪਾਠਕ ਹੋਣਾ ਪ੍ਰਾਪਤੀ ਹੈ”
ਪੂਰੀ ਕਿਤਾਬ ਦਾ ਸਿੱਟਾ ਲੱਗਦਾ।

ਮੈਨੂੰ ਨਹੀਂ ਲੱਗਦਾ ਕੇ ਇਸ ਤੋਂ ਅਗੇ ਕਿਤਾਬ ਬਾਰੇ
ਬਿਨਾ ਹੋਰ ਸੋਚ ਵਿਚਾਰ ਕੀਤੇ ਕੁਝ ਕਹਿਣਾ ਮੁਨਾਸਿਬ ਹੈ।

ਹਾਂ ਇਸ ਕਿਤਾਬ ਬਾਰੇ
ਇਸ ਵਿਚਲੇ ਪ੍ਰਸ਼ਨਾਂ ਬਾਰੇ
ਸੋਚਣ ਲਗਿਆਂ
ਇਹ ਸੋਚਣਾ ਜਰੂਰੀ ਹੋਵੇਗਾ
ਕਿ ਤੁਸੀਂ ਕਿਹੜੀ ਸੋਚ ਅਪਨਾਉਣੀ ਹੈ।

ਕਿਤਾਬ ਪੜ੍ਹਦਿਆਂ
ਮੇਰੇ ਮਨ ਵਿਚ ਆਈਆਂ
ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆਂ।

————-
ਬੰਦਿਆ
ਸੋਚ ਦਾ ਵਹਿਣ
ਚਾਹੇ ਦਰਿਆ ਬਨਾ ਲੈ।
ਚਾਹੇ ਛੋਟਾ ਜੇਹਾ ਖਾਲ ਬਣਾ ਕੇ
ਮੂਹਰੇ ਬੰਨ੍ਹ ਲਗਾ ਲੈ।

ਜਦ ਸੋਚ ਦਰਿਆ ਬਣੇਗੀ
ਤਾਂ ਆਪ ਮੁਹਾਰੀ ਸਮੁੰਦਰ ਵੱਲ ਵਗਦੀ ਜਿੰਗਦੀ
ਵਿਸ਼ਾਲ ਤੇ ਖੁਸ਼ਹਾਲ ਬਣ ਜਾਵੇਗੀ।

ਨਹੀਂ ਤਾਂ ਸਾਡੇ ਜੁਗਾੜਾਂ ਨਾਲ ਬੰਨੇ
ਸੋਚ ਦੇ ਖਾਲ
ਬਸ ਸਾਡੀਆਂ ਆਪਣੀਆਂ ਕੁਝ ਕੁ ਕਿਆਰੀਆਂ ਨੂੰ
ਸਿੰਝਣ ਤਕ ਸੀਮਤ ਹੋ ਜਾਣਗੇ।

ਜਦ ਜਿੰਦਗੀ ਦੇ ਆਖਰੀ ਮੋੜ ਤੇ
ਪਾਣੀ ਸਾਡੇ ਆਪਣੇ ਬਣਾਏ ਖਾਲ ਦੇ ਬੰਨ੍ਹ ਤੋਂ ਟੱਪੇਗਾ
ਤਾਂ ਬਹੁਤ ਦੇਰ ਹੋ ਚੁਕੀ ਹੋਵੇਗੀ।

ਸੋਚਦੇ ਰਹੋ।
———

ਸ਼ਾਇਦ ਹੀ ਕੋਈ ਕਿਤਾਬ ਪੜੀ ਹੋਵੇ ਜਿੱਥੇ ਲੇਖਕ ਦੂਜੇ ਲੇਖਕਾਂ ਦੀ ਚੰਗੀ ਲੇਖਣੀ ਨੂੰ ਖੁਲ੍ਹੇ ਦਿਲ ਨਾਲ ਮਸ਼ਹੂਰ ਕਰਦਾ ਹੋਵੇ।

ਧੰਨਵਾਦ ਰਾਣਾ ਰਣਬੀਰ ਦਾ ਅਜਿਹੀ ਪੁਸਤਕ ਲਿਖਣ ਲਈ, ਜੋ ਮੇਰੇ ਵਰਗੇ ਪਾਠਕਾਂ ਨੂੰ ਸੁਹਿਰਦ ਪਾਠਕ ਬਨਣ ਲਈ ਝੰਜੋੜਦੀ ਹੈ।

Leave a comment