ਪ੍ਰੋ. ਜਸਪਾਲ ਸਿੰਘ ਦੀ ਸਿਰਜਣਾਤਮਿਕਤਾ  ਦਾ ਬਹੁ-ਪੱਖੀ ਅਧਿਐਨ: ‘ਪੱਤਝੜ ‘ਚ ਖਿੜਿਆ ਕੇਸਰ’

ਪ੍ਰਕਿਰਤੀ ਦੇ ਕਣ-ਕਣ ਵਿੱਚ ਨਵ-ਸਿਰਜਣ ਦੀ ਅਪਾਰ ਅਤੇ ਅਨਾਦਿ ਸਮਰੱਥਾ ਹੀ ਕੁਦਰਤ ਨੂੰ ਅਨੰਤ ਬਣਾਉਂਦੀ ਹੈ।

ਕੁਦਰਤ ਦੀ ਅਨਮੋਲ ਦੇਣ ਮਹਿਕਦੇ ਫੁੱਲਾਂ ਨੇ ਮਨੁੱਖੀ ਜੀਵਨ ਵਿੱਚ ਆਸ ਦਾ ਪ੍ਰਤੀਕ ਬਣ ਦਸਤਕ ਦਿੱਤੀ ਤੇ ਦੋਹਾਂ ਦੇ ਅਟੁੱਟ ਰਿਸ਼ਤੇ ਦੀ ਗੰਢ ਸ਼ਾਇਦ ਉਸੇ ਪਲ ਬੱਝ ਗਈ ਸੀ ਜਦੋਂ ਪਹਿਲੀ ਵਾਰੀਂ ਮਨੁੱਖੀ ਚੇਤਨਾ ਦੀ ‘ਤੀਜੀ ਅੱਖ’ ਖੁੱਲ੍ਹੀ ਹੋਵੇਗੀ ਅਤੇ ਮਨੁੱਖੀ ਮਨ ਨੇ ਕੁਦਰਤ ਦੀ ਸਵੱਲੀ ਗੋਦ ਵਿੱਚ ਪਹਿਲੀ ਵਾਰ ਮਨ ਅੰਦਰੋਂ ਮਹਿਸੂਸ ਹੋਣ ਦੇ ਅਹਿਸਾਸ ਦੀ ਆਸ ਵਾਲੀ ਪਹਿਲੀ ਕਿਲਕਾਰੀ ਮਾਰੀ ਹੋਵੇਗੀ।

ਸਿਮਰਨ ਅਕਸ ਦੀ ਪੁਸਤਕ “ਜੀਅ ਕਰਦੈ…” : ਚੁੱਪ ਦੀ ਚੀਕ ਬੁਲਬੁਲੀ

ਕਿਤਾਬ ਦੇ ਸਿਰਲੇਖ “ਜੀਅ ਕਰਦੈ…” ਨੇ ਲੰਮੇ ਸਮੇਂ ਤੱਕ ਮੇਰੇ ਚਿੰਤਨ ਵਾਲੇ ਚਿੱਤ ਨੂੰ ਚਿਤਵਦਿਆਂ ਰੱਖਿਆ। ਜਿਵੇਂ ਜੀਵਨ ਜਿਉਂਦਿਆਂ, ਸਭ ਕੁਝ ਬੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ ਤੇ ਕਹਿੰਦੇ ਸਮਝਣ ਵਾਲੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ, ਸਿਰਲੇਖ ਵਿਚਲਾ ਤਿੰਨ ਬਿੰਦੀਆਂ ਦਾ ਇਹ ਠਹਿਰਾਅ… ਮੈਨੂੰ ਲੱਗਦਾ ਕੇਵਲ ਲਿਖਤ ਦਾ ਅਲੰਕਾਰ ਨਹੀਂ, ਸਗੋਂ ਕੁੱਝ ਅਣਕਹਿ ਕੇ ਵੀ ਕਹੇ ਦੀ ਨਿਸ਼ਾਨਦੇਹੀ ਹੈ।

ਕਾਵਿ ਨਿਬੰਧ “ਮਨ-ਕਸੁੰਭਾ” – ਇੱਕ ਵੱਖਰਾ ਜਿਹਾ ਕਾਵਿਕ ਅਹਿਸਾਸ

ਕਾਵਿ ਨਿਬੰਧ ਮਨ-ਕਸੁੰਭਾ ਦਲਵੀਰ ਕੌਰ ਹੋਰਾਂ ਦੀ ਰਚਨਾ ਇੱਕ ਵੱਖਰਾ ਜਿਹਾ ਕਾਵਿਕ ਅਹਿਸਾਸ ਹੈ – ਜਿਸ ਵਿੱਚ ਥੱਕ ਬੈਠੇ ਖਿਆਲਾਂ ਦੀ ਸਮਝ, ਆਪਣੇ ਪ੍ਰਵਾਹ ਵਿੱਚ ਮਸਤ ਬੇਫ਼ਿਕਰੀ ਦੀ ਫ਼ਿਕਰ ਕਰਦੀਆਂ ਸੋਚਾਂ ਤੇ ਉਪਜਦੇ ਖਿਆਲਾਂ ਦੇ ਭੜਕੀਲੇ ਰੰਗ ਜੋ ਜ਼ਿੰਦਗੀ ਦੇ ਸੁੱਖ ਦੁੱਖ (ਧੁੱਪ ਮੀਂਹ) ਸੰਗ ਰਲ ਕਸੁੰਭੜੇ ਮਨ ਨੂੰ ਰੰਗੋਂ ਬੇਰੰਗ ਤੇ ਫਿਰ ਹਰਾ ਕਚੂਰ ਕਰਦੇ – ਸ਼ਾਇਦ ਜ਼ਿੰਦਗੀ ਦੇ ਜਿਉਂਦੇ ਹੋਣ ਦੀ ਨਿਸ਼ਾਨਦੇਹੀ ਕਰਦੇ ਨੇ।

ਪੰਜਾਬੀ ਭਾਸ਼ਾ ਦਾ ਵਿਕਾਸ – ਮਸਲਾ ਸਮਰੱਥਾ ਜਾਂ ਮੁਹਾਰਤ ਦਾ? ਪੰਜਾਬੀ ਯੂਨੀਵਰਸਿਟੀ ਦੀ ਮਿਸਾਲ – ਇਕ ਸਰਵੇਖਣ

ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਬਹੁਤੇ ਇਹ ਮਹਿਸੂਸ ਕਰਦੇ ਨੇ ਕਿ ਪੰਜਾਬੀ ਭਾਸ਼ਾ ਦੀ ਹਾਲਤ ਅੱਜ ਅਤਿ-ਨਾਜ਼ੁਕ ਹੈ, ਪਰ ਪੰਜਾਬੀਆ ਵਿੱਚ ਸਮਾਜਿਕ ਤੇ ਸਮੂਹਿਕ ਤੌਰ ਤੇ ਇਸ ਸੰਬੰਧੀ ਕੋਈ ਬਹੁਤੀ ਫ਼ਿਕਰਮੰਦੀ ਨਜ਼ਰ ਨਹੀਂ ਪੈਂਦੀ।

ਬਹੁਤੇ ਵਾਰ ਪੰਜਾਬੀ ਭਾਸ਼ਾ ਦੇ ਹੋ ਰਹੇ ਨਿਘਾਰ ਦਾ ਭਾਂਡਾ ਪੰਜਾਬੀ ਵਿਦਵਾਨਾਂ ਦੇ ਨਾਂ ਭੰਨ ਦਿੱਤਾ ਜਾਂਦਾ।

ਲੇਖਕ

ਜੀਅ ਕਰਦੈ ਲੇਖਕ ਬਣ ਜਾਵਾਂਹੱਥੋ ਹੱਥੀ ਕੋਈ ਕਿਤਾਬ ਛਪਾਵਾਂਵਿੱਚ ਕੁਝ ਹੋਵੇ ਜਾਂ ਨਾ ਹੋਵੇਜਿਲਦ ਦੇ ਉਤੇ ਘੁੰਗਰੂ ਲਾਵਾਂ। ਫਿਰ ਥਾਂ ਥਾਂ ਲੋਕ ਅਰਪਣ ਕਰਵਾ ਕੇਵਿੱਚ ਅਖਬਾਰ ਦੇ ਵੱਡੀ ਖ਼ਬਰ ਕਢਾ ਕੇਬਣ ਜਾਂ ਅੰਨਿਆ ਵਿੱਚ ਕਾਣਾ ਰਾਜਾਟੀ ਵੀ ਤੇ ਮੁਲਾਕਾਤ ਕਰਾ ਕੇ। ਉਂਝ ਦਿਲ ਤਾਂ ਕਰਦੈਨਾਨਕ ਵਾਂਗੂੰ ਲਿਖਦਿਆਂ ਨਾਵਲਲਿਖਾਂ ਅਣਖੀ ਵਾਂਗ ਕਹਾਣੀਪਾਤਰ ਵਰਗੀ ਸਿਰਜਾਂ ਕਵਿਤਾਸੁਣਵਾਂ ਵਾਰਿਸContinue reading “ਲੇਖਕ”