BikeSafe course

ਇੰਗਲੈਂਡ ਵਿੱਚ ਦੂਜੇ ਪੱਛਮੀ ਦੇਸ਼ਾਂ ਦੀ ਤਰ੍ਹਾਂ ਮੋਟਰਸਾਇਕਲ ਚਲਾਉਣਾ ਕਾਫ਼ੀ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਜਿਆਦਾ ਖ਼ਤਰਨਾਕ ਮੰਨਿਆ ਜਾਂਦਾ।

ਦੇਸ਼ ਦੇ ਕੁੱਲ ਵਾਹਨਾਂ ਵਿੱਚੋਂ ਸਿਰਫ ਦੌ ਕੁ ਪ੍ਰਤੀਸ਼ਤ ਮੋਟਰਸਾਇਕਲ ਹਨ ਪਰ ਕੁੱਲ ਸੜਕ ਹਾਦਸਿਆਂ ਵਿੱਚ ਗੰਭੀਰ ਜਖਮੀ ਹੋਣ ਵਾਲੇ ਸੌ ਵਿੱਚੋਂ ਤੀਹ ਮੋਟਰਸਾਇਕਲ ਚਾਲਕ ਹੁੰਦੇ ਹਨ।

ਮੈਨੂੰ ਇਥੋਂ ਦੀ ਪੁਲਿਸ ਦੀ ਇੱਕ ਗੱਲ ਵਧੀਆ ਲੱਗੀ ਕਿ ਉਹ ਇੱਕਲੇ ਲੋਕਾਂ ਦੇ ਚਲਾਨ ਕੱਟਣ ਦੀ ਬਜਾਏ ਜਾਂ ਫਿਰ ਹਾਦਸਿਆਂ ਨਾਲ ਨਜਿੱਠਣ ਦੀ ਬਜਾਏ, ਲੋਕਲ ਸਰਕਾਰਾਂ ਨਾਲ ਰਲ ਕੇ ਮੋਟਰਸਾਇਕਲ ਚਾਲਕ ਨੂੰ Bike Safe ਦੇ ਬੈਨਰ ਹੇਠ ਉੱਚ ਪੱਧਰੀ ਟ੍ਰੇਨਿੰਗ ਦਿੰਦੇ ਹਨ ਤਾਂ ਜੋ ਹਾਦਸਿਆਂ ਨੂੰ ਢੱਲ ਪਾਈ ਜਾ ਸਕੇ। ਟ੍ਰੇਨਿੰਗ ਦੇ ਭਾਗੀਦਾਰਾਂ ਨੂੰ ਕਲਾਸ-ਰੂਮ ਵਿੱਚ ਕੁਝ ਨੁਕਤੇ ਸਮਝਾਉਣ ਦੇ ਨਾਲ ਨਾਲ ਪੁਲਿਸ ਕਰਮੀ ਦੀ ਨਿਗਰਾਨੀ ਹੇਠ ਕੁਝ ਘੰਟਿਆਂ ਲਈ ਮੋਟਰਸਾਇਕਲ ਰਾਇਡ ਤੇ ਲਿਜਾਇਆ ਜਾਂਦਾ ਤਾਂ ਜੋ ਉਹਨਾਂ ਦੇ ਮੋਟਰਸਾਇਕਲ ਚਲਾਉਣ ਦੇ ਤੋਰ ਤਰੀਕੇ ਨੂੰ ਹੋਰ ਸੁਧਾਰਿਆ ਜਾ ਸਕੇ।

ਪੁਲਿਸ ਫਾਉਂਡੇਸ਼ਨ ਵੱਲੋਂ ਇੱਕ “Motorcycle Roadcraft” ਨਾਂ ਦੀ ਇੱਕ ਕਿਤਾਬ ਵੀ ਛਾਪੀ ਗਈ ਹੈ ਜੋ ਕਿ ਪੁਲਿਸ ਤੇ ਹੋਰ ਐਮਰਜੈਂਸੀ ਸਰਵਿਸ ਵਿੱਚ ਕੰਮ ਕਰਨ ਵਾਲਿਆਂ ਨੂੰ ਮੋਟਰਸਾਇਕਲ ਸਿਖਾਉਣ ਲਈ ਵੀ ਵਰਤੀ ਜਾਂਦੀ ਹੈ।

ਅੱਜ ਇੱਕ ਕੁਸ਼ਲ ਪੁਲਿਸ ਮੋਟਰਸਾਇਕਲ ਚਾਲਕ ਨਾਲ ਨਾਲ ਮੋਟਰਸਾਇਕਲ ਚਲਾ ਕੇ ਬਹੁਤ ਆਨੰਦ ਆਇਆ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ।

I would highly recommend the BikeSafe course and the Motorcycle Roadcraft book to anyone who wants to improve their motorbike riding skills.

Leave a comment