ਸਮੇਂ ਦੀ ਰਮਜ਼

ਸਮਾਂ
ਲੜਣ ਤੇ ਲੜਾਉਣ ਦਾ ਨਹੀਂ
ਮੰਨਣ ਤੇ ਮਨਾਉਣ ਦਾ।

ਸਮਾਂ
ਦੱਸਣ ਤੇ ਦਸਾਉਣ ਦਾ ਨਹੀਂ
ਪੁੱਛਣ ਤੇ ਪਛਾਉਣ ਦਾ।

ਸਮਾਂ
ਰੋਣ ਤੇ ਰਵਾਉਣ ਦਾ ਨਹੀਂ
ਹੱਸਣ ਤੇ ਹਸਾਉਣ ਦਾ।

ਸਮਾਂ
ਵੰਡਣ ਤੇ ਵੰਡਾਉਣ ਦਾ ਨਹੀਂ
ਸਮਝਣ ਤੇ ਸਮਝਾਉਣ ਦਾ।

ਸਮਾਂ
ਆਖਣ ਤੇ ਅਖਵਾਉਣ ਦਾ ਨਹੀਂ
ਸੁਣਨ ਤੇ ਸੁਣਵਾਉਣ ਦਾ।

ਸਮਾਂ
ਬੈਠਣ ਤੇ ਬਠਾਉਣ ਦਾ ਨਹੀਂ
ਖੜਣ ਤੇ ਖੜਾਉਣ ਦਾ।

ਸਮਾਂ
ਸੋਣ ਤੇ ਸਵਾਉਣ ਦਾ ਨਹੀਂ
ਜਾਗਣ ਤੇ ਜਗਾਉਣ ਦਾ।

ਸਮਾਂ
ਮਰਨ ਤੇ ਮਰਾਉਣ ਦਾ ਨਹੀਂ
ਜੀਨ ਤੇ ਜਿਉਣ ਦਾ।

ਸਮਾਂ
ਹਾਰਨ ਤੇ ਹਰਾਉਣ ਦਾ ਨਹੀਂ
ਜਿੱਤਣ ਤੇ ਜਿਤਾਉਣ ਦਾ।

ਸਮਾਂ ਸਮੇਂ ਨਾਲ ਚੱਲਦਾ।
ਕੁਝ ਲੰਘ ਗਿਆ
ਕੁਝ ਲੰਘ ਰਿਹਾ
ਕੁਝ ਲੰਘ ਜਾਵੇਗਾ
ਸਮਾਂ ਬਦਲ ਰਿਹਾ।

Leave a comment