ਧਰਤੀ ਦਾ ਦਿਨ

ਅਤਿ ਨਫ਼ੀਸ ਕਾਰਜ ਹੈ ਕਿ ਪਿਛਲੀ ਅੱਧ ਕੁ ਸਦੀ ਤੋਂ ਦੁਨੀਆ ਦੇ ਵੱਖੋ ਵੱਖ ਖ਼ਿੱਤਿਆਂ ਵਿੱਚ ਵਸਦੇ ਬਾਸ਼ਿੰਦੇ ਕਿਸੇ ਨਾ ਕਿਸੇ ਰੂਪ ਵਿੱਚ ਹਰ ਵਰ੍ਹੇ 22 ਅਪ੍ਰੈਲ ਨੂੰ Earth Day ਵਜੋਂ ਮਨਾਉਂਦੇ ਆ ਰਹੇ ਹਨ। ਕਿੰਨਾ ਉੱਤਮ ਹੋਵੇ ਜੇ ਹਰ ਚੜ੍ਹਦੀ ਸਵੇਰ ਧਰਤੀ ਨੂੰ ਸਮਰਪਿਤ ਹੋਵੇ ਅਤੇ ਹਰ ਕਰਮ ਕਰਦਿਆਂ ਅਸੀਂ ਧਰਤੀ ਤੇ ਵਾਤਾਵਰਨ ਦੀContinue reading “ਧਰਤੀ ਦਾ ਦਿਨ”

ਧਰਤ ਦੀ ਪੁਕਾਰ

ਤਨ ਮੇਰੇ ਤੋਂ ਵਣ ਨੂੰ ਵੱਢ ਕੇ ਪਿੰਜਰ ਮੇਰੇ ਚੋਂ ਭਸਮ ਨੂੰ ਕੱਢ ਕੇ ਹਰ ਜ਼ਖ਼ਮ ਮੇਰੇ ਤੇ ਪੱਥਰ ਗੱਡ ਕੇ ਹੁਣ ਜਿਓਂ ਜੀ ਕਰਦਾ ਮਹਿਲ ਉਸਾਰੀ ਜਾਨਾ ਤੂੰ। ਸੁਣ ਅਕਲਮੰਦ ਇਆਣਾ ਕਾਹਤੋਂ ਆਪਣੀ ਜੀਵਨ-ਦਾਤੀ ਧਰਤੀ ਮਾਂ ਨੂੰ ਮਾਰੀ ਜਾਨਾ ਤੂੰ । ਸਰਹੱਦਾਂ ਉਤੇ ਤਾਰਾਂ ਲਾ ਕੇ ਅਵਾਸਾਂ ਦਾ ਤਾਪ ਵਧਾ ਕੇ ਦਰਿਆਵਾਂ ਰਾਹੇ ਬੰਨ੍ਹContinue reading “ਧਰਤ ਦੀ ਪੁਕਾਰ”

ਵਲੈਤੀ ਪੰਜਾਬੀ ਸਾਹਿਤ ਦਾ ਭਵਿੱਖ – ਰੂਪ ਢਿਲੋਂ ਦੀ ਉਦਾਹਰਨ

ਇੰਗਲੈਂਡ ਵਸਦੇ ਲੱਖਾਂ ਪੰਜਾਬੀ ਲੋਕ ਘਰਾਂ ਵਿੱਚ ਪੰਜਾਬੀ ਬੋਲੀ ਬੋਲਦੇ ਨੇ, ਪਰ ਜਦੋਂ ਇੰਗਲੈਂਡ ਵਿੱਚ ਪੰਜਾਬੀ ਭਾਸ਼ਾ ਨਾਲ ਸਾਹਿਤਕ ਪੱਧਰ ਤੇ ਜੁੜੇ ਬਾਸ਼ਿੰਦਿਆਂ ਦੀ ਗੱਲ ਚੱਲਦੀ ਹੈ ਤਾਂ ਅੰਕੜੇ ਤਿੰਨ ਕੁ ਅੰਕਾਂ ਤੱਕ ਸੁੰਗੜ ਕੇ ਰਹਿ ਜਾਂਦੇ ਹਨ। ਸਾਨੂੰ ਇਸ ਵਿਸ਼ੇ ਬਾਰੇ ਇਕੱਲੀ ਚਿੰਤਾ ਨਹੀਂ ਚਿੰਤਨ ਜ਼ਰੂਰ ਕਰਨਾ ਪੈਣਾ ਕਿ ਪੱਛਮੀ ਮੁਲਕਾਂ ਵਿੱਚ ਪੰਜਾਬੀ ਨੂੰContinue reading “ਵਲੈਤੀ ਪੰਜਾਬੀ ਸਾਹਿਤ ਦਾ ਭਵਿੱਖ – ਰੂਪ ਢਿਲੋਂ ਦੀ ਉਦਾਹਰਨ”

ਸੰਤੋਖ

ਮੈਂ ਤੁਹਾਡੇ ਨਾਲ ਸੰਤੋਖ ਤੇ ਸਬਰ ਬਾਰੇ ਇਕ ਗੱਲ ਸਾਂਝੀ ਕਰਨ ਲੱਗਾਂ। ਇੱਕ ਬਹੁਤ ਹੀ ਵੱਡੀ ਕੰਪਨੀ ਦਾ ਡਾਇਰੈਕਟਰ, ਆਪਣੀ ਕੰਮਕਾਰ ਦੀ ਜ਼ਿੰਦਗੀ ਵਿਚ ਏਨਾ ਰੁਝ ਜਾਂਦਾ ਕੇ ਨਾ ਕੋਈ ਛੁੱਟੀ, ਨਾ ਕੋਈ ਪਰਿਵਾਰ ਦੇ ਲਈ ਸਮਾਂ। ਪੰਦਰਾਂ ਸਾਲਾਂ ਬਾਅਦ ਉਹ ਆਪਣੇ ਪਿੰਡ,ਜਿਥੇ ਉਹ ਜੰਮਿਆ ਪਲਿਆ ਸੀ, ਦੋ ਕੁ ਹਫਤੇ ਕੱਟਣ ਜਾਂਦਾ। ਇਕ ਦਿਨ ਉਹContinue reading “ਸੰਤੋਖ”

ਕਿਸਾਨੀ ਹੱਕ

ਸ਼ਾਸਕ ਆਖੇ, ਗੱਲ੍ਹ ਕਰਾਂਗੇ ਬਹਿ ਮਸਲੇ ਨੂੰ, ਹੱਲ੍ਹ ਕਰਾਂਗੇ। ਸ਼ਾਸਕ ਸੋਚੇ, ਇਉਂ ਅੱਕ ਜਾਵਣਗੇ ਛੱਡ ਪਿੱਛੇ ਇਹ, ਹੱਕ ਜਾਵਣਗੇ। ਸ਼ਾਸਕ ਨਾ ਜਾਣੇ, ਸਾਡੀ ਜੀਵਨ ਤਾਣੀ ਬੰਜਰਾਂ ਚੋਂ ਸਿੱਖੀ, ਅਸਾਂ ਕਮਾ ਕੇ ਖਾਣੀ। ਸ਼ਾਸਕ ਪਰਖੇ, ਸੜਕੀਂ ਸਬਰ ਕੁਰਬਾਨੀ ਨਿੱਤ ਖੇਤੀਂ, ਧੁੱਖਦਾ ਅੰਬਰ ਵਰ੍ਹਦੇ ਪਾਣੀ। ਸ਼ਾਸਕ ਨੂੰ ਕਹਿਣਾ, ਇਹੋ ਜੀਵਨਾ ਸਾਡਾ ਅਕਾਲ ਹੱਥ ਡੋਰੀ, ਤੇ ਸਬਰ ਹੈContinue reading “ਕਿਸਾਨੀ ਹੱਕ”