ਗਾਨੀ ਵਾਲੇ ਤੋਤੇ (The Parakeets)

ਦਿਨ ਭਰ ਗਿਟਮਿਟ
ਤੇ ਦਿਨ ਢਲਦਿਆਂ
ਛੋਪਲਦੇ ਸਵਰ
ਬਾਤ ਪਾਉਣ ਨੂੰ ਖ਼ੁਦ ਦੇ ਪਰਛਾਵਿਆਂ ਸੰਗ
ਨਾਲ ਚੁੱਪ

ਉਹ ਹੋਰਾਂ ਵਾਂਗ ਹੀ ਤਾਂ ਨੇ
– ਗਾਨੀ ਵਾਲੇ ਤੋਤੇ –

ਦਿਨ ਭਰ ਟਰ-ਟਰ ਕਰਦੇ
ਤੇ ਰਾਤੀਂ ਡਰਾਉਣੇ ਸੁਪਨੇ
ਸੋਨੇ ਰੰਗੀ ਗਾਨੀ
ਚਲਾਕ ਚਿਹਰੇ
ਫੁਰਤੀਲੇ ਖੰਭ
ਤੇ ਬੇਚੈਨ ਦਿਲ
ਨਾਲ ਗੁੱਫਤਾਰ…

ਉਹ ਹੋਰਾਂ ਵਾਂਗ ਹੀ ਤਾਂ ਨੇ
– ਗਾਨੀ ਵਾਲੇ ਤੋਤੇ –

ਉਹ ਜੋ ਬੋਲਣ ਦੇ ਮਾਹਿਰ
ਵੱਖ ਪਿੰਜਰਿਆਂ ਦੇ ਬਾਸ਼ਿੰਦੇ

Poet: Alberto Blanco
ਅਨੁਵਾਦ: ਕੰਵਰ

Leave a comment