ਅਸੀਂ ਮੌਤ ਬਾਰੇ ਗੱਲ ਕਰਨ ਤੋਂ ਕਿਓਂ ਝਿਜਕਦੇ ਹਾਂ?

ਹਰ ਜਿਉਂਦੇ, ਸਾਹ ਲੈਂਦੇ ਸਰੀਰ ਦਾ ਇੱਕੋ ਅੰਤ ਹੈ – ਉਹ ਹੈ ਮੌਤ। ਮੌਤ ਹੀ ਅਟੱਲ ਸੱਚ ਹੈ। ਮਨੁੱਖ ਚਾਹੇ ਕਿੰਨੀ ਵੀ ਵਿਗਿਆਨਿਕ ਤਰੱਕੀ ਕਰ ਲਵੇ, ਪਰ ਮੌਤ ਨੂੰ ਸਦੀਵੀ ਚਕਮਾ ਦੇਣਾ ਸਿਰਫ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ।

ਅਸੀਂ ਸੋਚਦੇ ਮਨੁੱਖ, ਸਾਰਾ ਦਿਨ ਤੇ ਕਈ ਵਾਰ ਸਾਰੀ ਉਮਰ, ਇਹਨਾਂ ਗੱਲਾਂ ਨੂੰ ਸੋਚਣ ਤੇ ਕਿਆਸਰਾਈਆਂ ਲਗਾਉਣ ਵਿੱਚ ਲੰਘਾ ਦਿੰਦੇ ਹਾਂ ਕਿ ਜਿਉਂਦੇ ਜੀਅ ਆਉਣ ਵਾਲੇ ਸਮੇਂ ਵਿੱਚ ਸਾਡੀ ਵਿਅਕਤੀਗਤ ਤੇ ਪਰਿਵਾਰਕ ਜਿੰਦਗੀ ਵਿੱਚ ਕੀ ਹੋਣਾ ਜਾਂ ਨਾ ਹੋਣ ਦੀ ਸੰਭਾਵਨਾ ਹੈ – ਪਰ ਮੌਤ, ਜੋ ਯਕੀਨਨ ਸਾਡੀ ਸਭ ਦੀ ਜ਼ਿੰਦਗੀ ਦਾ ਅੰਤਲਾ ਮੀਲ-ਪੱਥਰ ਹੋਵੇਗਾ ਬਾਰੇ ਗੱਲ ਕਰਨ ਤੋਂ ਅਸੀਂ ਅਕਸਰ ਕੰਨੀ ਕਤਰਾਉਂਦੇ ਹਾਂ ਜਾਂ ਚਾਹੁੰਦੇ ਹੋਏ ਵੀ ਗੱਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ।
ਦੁਨੀਆ ਦੇ ਕਿਸੇ ਵੀ ਘਰ ਤੇ ਸਮਾਜ ਵਿੱਚ ਵਸਦੇ ਲੋਕਾਂ ਵੱਲ ਝਾਤ ਮਾਰੋ ਤਾਂ ਲੱਖਾਂ ਧਾਰਮਿਕ ਤੇ ਸੱਭਿਆਚਾਰਿਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਬਹੁਤਾਤ ਵਿੱਚ ਲੋਕ ਮੌਤ ਵਾਲੇ ਦਿਨ ਤੋਂ ਏਧਰਲੇ ਸਮੇਂ ਦੀ ਜ਼ਿੰਦਗੀ ਦੀਆਂ ਗਤੀਵਿਧੀਆਂ ਜਾਂ ਮੌਤ ਤੋਂ ਓਧਰ ਦੇ ਸਵਰਗ ਨਰਕ ਦੀਆਂ ਬਾਤਾਂ ਕਰਾਮਾਤਾਂ ਵਿੱਚ ਫਸ ਕੇ ਰਹਿ ਗਏ ਹਨ।

ਰਾਜਿੰਦਰ ਸਿੰਘ (ਦ ਸਕਿਪਿੰਗ ਸਿੱਖ) : ਆਸਥਾ, ਵਿਯੋਗ ਤੇ ਨਸਲਵਾਦ ਦੀ ਗਾਥਾ

ਅੱਜ ਧੁੱਪ ਨਿਕਲੀ ਹੈ, ਕੋਸਾ ਜਿਹਾ ਦਿਨ ਆ, ਨਾ ਬਹੁਤ ਠੰਡਾ ਤੇ ਨਾ ਗਰਮ। ਪੱਛਮੀ ਲੰਡਨ ਵਿੱਚ ਸਾਡੀ ਗਲੀ ਦੇ ਸਾਰੇ ਘਰ ਇਕੋ ਕਤਾਰ ਵਿਚ ਇਕ ਦੂਜੇ ਨਾਲ ਜੁੜ ਕੇ ਬਣੇ ਹੋਏ ਨੇ ਤੇ ਸੂਰਜ ਦੀਆਂ ਕਿਰਨਾਂ ਸਾਡੇ ਛੋਟੇ ਜਿਹੇ ਬਹਿਣ ਉੱਠਣ ਵਾਲੇ ਕਮਰੇ ਦੀਆਂ ਵੱਡੀਆਂ ਖਿੜਕੀਆਂ ਚੋਂ ਲਿਸ਼ਕਦੀਆਂ ਸਾਰੇ ਕਮਰੇ ਵਿਚ ਫੈਲ ਰਹੀਆਂ ਨੇ। ਮੈਂ ਆਪਣੇ ਪਿਤਾ ਦੀ ਚਮਕਦੇ ਸੰਤਰੀ ਰੰਗ ਦੀ ਸੂਤੀ ਪੱਗ ਦਾ ਇੱਕ ਸਿਰਾ ਪੂਣੀ ਕਰਵਾਉਣ ਲਈ ਆਪਣੇ ਹੱਥ ਵਿੱਚ ਖਿੱਚ ਕੇ ਫੜਿਆ ਹੋਇਆ। ਉਹ ਮੈਨੂੰ ਦੱਸਦਾ ਕਿ ਪੱਗ ਬੰਨ੍ਹਣਾ ਉਸ ਨੂੰ ਆਪਣੇ ਬਾਪ, ਮੇਰੇ ਦਾਦੇ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ।

ਅਬਦੁੱਲਰਾਜ਼ਾਕ ਗੁਰਨਾਹ : ਪਰਵਾਸ ਦਾ ਵਲੂੰਧਰਿਆ ਲੇਖਕ – ਸਾਹਿਤ ਲਈ ਨੋਬਲ ਪੁਰਸਕਾਰ ਜੇਤੂ

ਜੇ ਸਾਹਿਤ ਦੀ ਦੁਨੀਆ ਵਿੱਚ ਉਡਾਰੀ ਮਾਰ, ਚਾਰੇ ਪਾਸੇ ਤੱਕੋ ਤਾਂ ਬਹੁਤਾਤ ਵਿੱਚ ਹੰਢੇ ਵਰਤੇ ਲੇਖਕ ਇਕੋ ਹੀ ਦਾਇਰੇ ਵਿੱਚ ਰਹਿ ਕੇ ਲਿਖਤਾਂ ਸਿਰਜਦੇ ਹਨ ਤਾਂ ਜੋ ਮੁੱਖਧਾਰਾ ਦੇ ਵਹਿਣ ਵਿੱਚ ਵਹਿ ਕੇ ਉਹ ਆਪਣੇ ਬਹੁ ਸੰਖਿਅਕ ਪਾਠਕਾਂ ਨਾਲ ਜੁੜੇ ਰਹਿ ਸਕਣ। ਪਰ ਕਦੇ ਕਦੇ ਕੁਝ ਅਜਿਹਾ ਵਾਪਰਦਾ, ਜਦੋਂ ਕੋਈ ਛੁਪਿਆ ਹੋਇਆ ਲੇਖਕ ਅੱਖ ਝਪਕਦੇContinue reading “ਅਬਦੁੱਲਰਾਜ਼ਾਕ ਗੁਰਨਾਹ : ਪਰਵਾਸ ਦਾ ਵਲੂੰਧਰਿਆ ਲੇਖਕ – ਸਾਹਿਤ ਲਈ ਨੋਬਲ ਪੁਰਸਕਾਰ ਜੇਤੂ”