ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਵਿਚ ਸਾਨੂੰ ਮਾਸਟਰ ਸੁਰਜੀਤ ਸਿੰਘ ਜੀ ਨੇ ਇਤਿਹਾਸ ਪੜਾਇਆ, ਪੜ੍ਹਾਇਆ ਹੀ ਕੀ ਬੱਸ ਇਤਿਹਾਸ ਨਾਲ ਇਕ ਗੂੜ੍ਹੀ ਸਾਂਝ ਪਵਾਈ।
ਉਨ੍ਹਾਂ ਨੂੰ ਅਸੀਂ ਸਾਰੇ ‘ਸਰ’ ਦੀ ਥਾਂ ‘ਬਾਬਾ ਜੀ’ ਕਹਿ ਕੇ ਸੱਦਦੇ, ਹੁਣ ਸਮਝ ਆਉਂਦੀ ਹੈ ਕੇ ਬਾਬਾ ਜੀ ਇਕ ਧਰਤੀ ਨਾਲ ਜੁੜਿਆ ਇਨਸਾਨ ਸੀ, ਜਿਸ ਦੀ ਸਾਈਕਲ ਉੱਤੇ ਕੁੜਤੇ ਪਜਾਮੇ ਵਿਚ ਸਕੂਲ ਆਉਣ ਦੀ ਦਿੱਖ ਭਾਵੇਂ ਬੜੀ ਆਮ ਜਿਹੀ ਲਗਦੀ ਹੋਵੇ ਪਰ ਸੋਝੀ ਤੇ ਸਮਝ ਉੱਤਮ ਦਰਜੇ ਦੀ ਸੀ, ਜਿੰਨਾ ਸਮਾਂ ਬਾਬਾ ਜੀ ਤੋ ਅਸੀਂ ਪੜ੍ਹੇ ਮੈਂ ਉਹਨਾਂ ਨੂੰ ਕਦੇ ਕਿਸੇ ਜਵਾਕ ਨੂੰ ਝਿੜਕਦੇ ਨਹੀਂ ਸੀ ਦੇਖਿਆ।