ਕਲਾਈਮੇਟ ਚੇਂਜ – ਮਨੁੱਖੀ ਅੰਤ ਦਾ ਅਰੰਭ?

ਅੱਜ ਦੁਨੀਆ ਭਰ ਦੇ ਅੰਗਰੇਜ਼ੀ ਬੋਲਦੇ ਜਾਂ ਸਮਝਦੇ ਮੁਲਕਾਂ ਦੇ ਕਿਸੇ ਸਕੂਲੀ ਉਮਰ ਦੇ ਬੱਚੇ ਤੋਂ ਲੈਕੇ, ਲਗਭਗ ਆਪਣੀ ਉਮਰ ਲੰਘਾਂ ਚੁੱਕੇ ਬਸ਼ਿੰਦੇ ਕੋਲ ਜੇ ਕਲਾਈਮੇਟ ਚੇਂਜ (ਜਲਵਾਯੂ ਤਬਦੀਲੀ) ਬਾਰੇ ਜ਼ਿਕਰ ਕਰੋ ਤਾਂ ਬਹੁਤਾਤ ਵਿੱਚ ਲੋਕ ਇਸ ਵਰਤਾਰੇ ਬਾਰੇ ਨਾ ਸਿਰਫ ਆਪਣੀ ਫਿਕਰਮੰਦੀ ਜ਼ਾਹਰ ਕਰਨਗੇ ਸਗੋਂ ਤੁਹਾਨੂੰ ਦੱਸ ਸਕਣਗੇ ਕਿ ਉਹ ਇਸ ਤਬਦੀਲੀ ਨੂੰ ਹੌਲੀ ਕਰਨ ਵਿੱਚ ਆਪਣਾ ਹਿੱਸਾ ਕਿਵੇਂ ਪਾ ਰਹੇ ਹਨ। ਕਲਾਈਮੇਟ ਚੇਂਜ ਭਵਿੱਖ ਵਿੱਚ ਵਾਪਰਨ ਵਾਲਾ ਕੋਈ ਸੰਕਟ ਨਹੀਂ ਸਗੋਂ ਅੱਜ ਵਾਪਰ ਰਿਹਾ।

ਕਰੋਨਾ ਦੀ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਇਕਦਮ ਆਪਣੀ ਮੁੱਠੀ ਵਿੱਚ ਜਕੜ ਲਿਆ, ਨਾ ਸਿਰਫ ਹੁਣ ਤੱਕ ਦੁਨੀਆ ਭਰ ਵਿੱਚ 50 ਲੱਖ ਤੋਂ ਵੱਧ ਲੋਕ ਕਰੋਨਾ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ ਸਗੋਂ ਇਸਦੇ ਆਰਥਿਕ, ਮਾਨਸਿਕ ਤੇ ਸਮਾਜਿਕ ਪ੍ਰਭਾਵ ਸਾਡੀਆਂ ਸਭ ਦੀਆਂ ਜ਼ਿੰਦਗੀਆਂ ਵਿੱਚ ਸਾਫ ਨਜ਼ਰ ਆ ਰਹੇ ਹਨ।

ਕਿਤੇ ਹੜ੍ਹ ਤੇ ਸੋਕੇ – ਬਲਦੀਆਂ ਅੱਗਾਂ।

ਕੁਝ ਵਰ੍ਹੇ ਪਹਿਲਾਂ ਮੈਂ ਆਪਣੇ ਮਿੱਤਰਾਂ ਨਾਲ ਭਾਰਤ ਵਿੱਚ ਘੁੰਮ ਰਿਹਾ ਸੀ ਤਾਂ ਮੈਨੂੰ ਇਕ ਗੱਲ ਬੜੀ ਅਜੀਬ ਲੱਗੀ ਜਦੋਂ ਕਈ ਦਿਨਾਂ ਦੀ ਇਸ ਫੇਰੀ ਦੌਰਾਨ ਕਿਸੇ ਵੀ ਮਿੱਤਰ ਨੇ ਕਾਰ ਡਰਾਇਵਰ ਦੀ ਥਕਾਵਟ ਤੇ ਸੁੱਖ ਸਹੂਲਤ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ। ਅਸੀਂ ਸਭ ਸਮੇਂ ਸਮੇਂ ਤੇ ਸਫਰ ਦੌਰਾਨ ਆਪਣੀਆਂ ਸੀਟਾਂ ਤੇ ਬੈਠੇ ਅੱਖContinue reading “ਕਿਤੇ ਹੜ੍ਹ ਤੇ ਸੋਕੇ – ਬਲਦੀਆਂ ਅੱਗਾਂ।”

ਕੁਦਰਤੀ ਆਕਸੀਜਨ ਦੀ ਵਡਮੁੱਲੀ ਨਿਆਮਤ।

ਜਦ ਜੀਵਨ ਵਿੱਚ ਸਭ ਕੁਝ ਚੰਗਾ ਚੱਲਦਾ ਹੈ ਤਾਂ ਅਸੀਂ ਸਾਨੂੰ ਖ਼ੁਦ ਨੂੰ ਜਿਉਂਦਿਆਂ ਰੱਖਣ ਵਾਲ਼ੀਆਂ ਬੁਨਿਆਦੀ ਚੀਜ਼ਾਂ ਵੱਲ ਵੀ ਧਿਆਨ ਨਹੀ ਰਹਿੰਦਾ, ਏਥੋਂ ਤੱਕ ਕੇ ਸ਼ਾਇਦ ਇਹਨਾਂ ਅਦਭੁਤ ਨਿਆਮਤਾਂ ਬਾਰੇ ਅਸੀਂ ਸੋਚਦੇ ਵੀ ਨਹੀਂ। ਚੰਗੇ ਵੇਲੇ ਮਨੁੱਖ ਆਪਣੇ ਸਰੀਰ ਦੀ ਮੂਲ ਬਣਤਰ ਬਾਰੇ ਵੀ ਸੁਚੇਤ ਨਹੀਂ ਰਹਿੰਦਾ, ਉਦਾਹਰਨ ਦੇ ਤੌਰ ਤੇ ਸਾਡੇ ਸਭ ਦੇContinue reading “ਕੁਦਰਤੀ ਆਕਸੀਜਨ ਦੀ ਵਡਮੁੱਲੀ ਨਿਆਮਤ।”

ਧਰਤੀ ਦਾ ਦਿਨ

ਅਤਿ ਨਫ਼ੀਸ ਕਾਰਜ ਹੈ ਕਿ ਪਿਛਲੀ ਅੱਧ ਕੁ ਸਦੀ ਤੋਂ ਦੁਨੀਆ ਦੇ ਵੱਖੋ ਵੱਖ ਖ਼ਿੱਤਿਆਂ ਵਿੱਚ ਵਸਦੇ ਬਾਸ਼ਿੰਦੇ ਕਿਸੇ ਨਾ ਕਿਸੇ ਰੂਪ ਵਿੱਚ ਹਰ ਵਰ੍ਹੇ 22 ਅਪ੍ਰੈਲ ਨੂੰ Earth Day ਵਜੋਂ ਮਨਾਉਂਦੇ ਆ ਰਹੇ ਹਨ। ਕਿੰਨਾ ਉੱਤਮ ਹੋਵੇ ਜੇ ਹਰ ਚੜ੍ਹਦੀ ਸਵੇਰ ਧਰਤੀ ਨੂੰ ਸਮਰਪਿਤ ਹੋਵੇ ਅਤੇ ਹਰ ਕਰਮ ਕਰਦਿਆਂ ਅਸੀਂ ਧਰਤੀ ਤੇ ਵਾਤਾਵਰਨ ਦੀContinue reading “ਧਰਤੀ ਦਾ ਦਿਨ”

ਧਰਤ ਦੀ ਪੁਕਾਰ

ਤਨ ਮੇਰੇ ਤੋਂ ਵਣ ਨੂੰ ਵੱਢ ਕੇ ਪਿੰਜਰ ਮੇਰੇ ਚੋਂ ਭਸਮ ਨੂੰ ਕੱਢ ਕੇ ਹਰ ਜ਼ਖ਼ਮ ਮੇਰੇ ਤੇ ਪੱਥਰ ਗੱਡ ਕੇ ਹੁਣ ਜਿਓਂ ਜੀ ਕਰਦਾ ਮਹਿਲ ਉਸਾਰੀ ਜਾਨਾ ਤੂੰ। ਸੁਣ ਅਕਲਮੰਦ ਇਆਣਾ ਕਾਹਤੋਂ ਆਪਣੀ ਜੀਵਨ-ਦਾਤੀ ਧਰਤੀ ਮਾਂ ਨੂੰ ਮਾਰੀ ਜਾਨਾ ਤੂੰ । ਸਰਹੱਦਾਂ ਉਤੇ ਤਾਰਾਂ ਲਾ ਕੇ ਅਵਾਸਾਂ ਦਾ ਤਾਪ ਵਧਾ ਕੇ ਦਰਿਆਵਾਂ ਰਾਹੇ ਬੰਨ੍ਹContinue reading “ਧਰਤ ਦੀ ਪੁਕਾਰ”