ਅੱਜ ਪੰਜਾਬੀ ਦੁਨੀਆ ਦੇ ਜਿਸ ਵੀ ਖੂੰਜੇ ਵਿਚ ਵਸਦੇ ਹੋਣ, ਹਮੇਸ਼ਾ ਆਪਣੀ ਭਾਸ਼ਾ ਤੇ ਗੁਰਬਾਣੀ ਦੇ ਪ੍ਰਸਾਰ ਤੇ ਵਿਕਾਸ ਲਈ ਬਹੁਤ ਯਤਨਸ਼ੀਲ ਰਹਿੰਦੇ ਹਨ। ਇਸੇ ਲੜੀ ਅਧੀਨ ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਨੇ 12 ਅਤੇ 13 ਮਾਰਚ 2022 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਦੋ ਦਿਨ ਚੱਲੀ ਸਫਲ ਅੰਤਰਰਾਸ਼ਟਰ ਮਾਤ ਭਾਸ਼ਾ ਦਿਵਸ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ। ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ. ਇਥੇ ਵਸਦੇ ਪੰਜਾਬੀਆਂ ਦੀ ਇੱਕ ਪ੍ਰਮੁੱਖ ਸੰਸਥਾ ਹੈ ਜੋ 1980 ਦੇ ਦਹਾਕੇ ਤੋਂ ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਤੇ ਗੁਰਬਾਣੀ ਦੇ ਵਿਕਾਸ ਲਈ ਸਰਗਰਮ ਹੈ। ਇਸ ਪੰਜਾਬੀ ਸੰਬੰਧੀ ਗੋਸ਼ਟੀ ਦੇ ਸਫ਼ਲ ਆਯੋਜਨ ਵਿਚ ਬਰਤਾਨੀਆ ਵਿੱਚ ਹਮੇਸ਼ਾ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਤੱਤਪਰ ਰਹਿਣ ਵਾਲੇ ਡਾ ਬਲਦੇਵ ਕੰਦੋਲਾ ਅਤੇ ਸ਼ਿੰਦਰਪਾਲ ਮਾਹਲ ਜੀ ਦਾ ਉੱਘਾ ਯੋਗਦਾਨ ਰਿਹਾ।
Category Archives: ਜਾਣਕਾਰੀ
ਰਾਜਿੰਦਰ ਸਿੰਘ (ਦ ਸਕਿਪਿੰਗ ਸਿੱਖ) : ਆਸਥਾ, ਵਿਯੋਗ ਤੇ ਨਸਲਵਾਦ ਦੀ ਗਾਥਾ
ਅੱਜ ਧੁੱਪ ਨਿਕਲੀ ਹੈ, ਕੋਸਾ ਜਿਹਾ ਦਿਨ ਆ, ਨਾ ਬਹੁਤ ਠੰਡਾ ਤੇ ਨਾ ਗਰਮ। ਪੱਛਮੀ ਲੰਡਨ ਵਿੱਚ ਸਾਡੀ ਗਲੀ ਦੇ ਸਾਰੇ ਘਰ ਇਕੋ ਕਤਾਰ ਵਿਚ ਇਕ ਦੂਜੇ ਨਾਲ ਜੁੜ ਕੇ ਬਣੇ ਹੋਏ ਨੇ ਤੇ ਸੂਰਜ ਦੀਆਂ ਕਿਰਨਾਂ ਸਾਡੇ ਛੋਟੇ ਜਿਹੇ ਬਹਿਣ ਉੱਠਣ ਵਾਲੇ ਕਮਰੇ ਦੀਆਂ ਵੱਡੀਆਂ ਖਿੜਕੀਆਂ ਚੋਂ ਲਿਸ਼ਕਦੀਆਂ ਸਾਰੇ ਕਮਰੇ ਵਿਚ ਫੈਲ ਰਹੀਆਂ ਨੇ। ਮੈਂ ਆਪਣੇ ਪਿਤਾ ਦੀ ਚਮਕਦੇ ਸੰਤਰੀ ਰੰਗ ਦੀ ਸੂਤੀ ਪੱਗ ਦਾ ਇੱਕ ਸਿਰਾ ਪੂਣੀ ਕਰਵਾਉਣ ਲਈ ਆਪਣੇ ਹੱਥ ਵਿੱਚ ਖਿੱਚ ਕੇ ਫੜਿਆ ਹੋਇਆ। ਉਹ ਮੈਨੂੰ ਦੱਸਦਾ ਕਿ ਪੱਗ ਬੰਨ੍ਹਣਾ ਉਸ ਨੂੰ ਆਪਣੇ ਬਾਪ, ਮੇਰੇ ਦਾਦੇ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ।
ਅਬਦੁੱਲਰਾਜ਼ਾਕ ਗੁਰਨਾਹ : ਪਰਵਾਸ ਦਾ ਵਲੂੰਧਰਿਆ ਲੇਖਕ – ਸਾਹਿਤ ਲਈ ਨੋਬਲ ਪੁਰਸਕਾਰ ਜੇਤੂ
ਜੇ ਸਾਹਿਤ ਦੀ ਦੁਨੀਆ ਵਿੱਚ ਉਡਾਰੀ ਮਾਰ, ਚਾਰੇ ਪਾਸੇ ਤੱਕੋ ਤਾਂ ਬਹੁਤਾਤ ਵਿੱਚ ਹੰਢੇ ਵਰਤੇ ਲੇਖਕ ਇਕੋ ਹੀ ਦਾਇਰੇ ਵਿੱਚ ਰਹਿ ਕੇ ਲਿਖਤਾਂ ਸਿਰਜਦੇ ਹਨ ਤਾਂ ਜੋ ਮੁੱਖਧਾਰਾ ਦੇ ਵਹਿਣ ਵਿੱਚ ਵਹਿ ਕੇ ਉਹ ਆਪਣੇ ਬਹੁ ਸੰਖਿਅਕ ਪਾਠਕਾਂ ਨਾਲ ਜੁੜੇ ਰਹਿ ਸਕਣ। ਪਰ ਕਦੇ ਕਦੇ ਕੁਝ ਅਜਿਹਾ ਵਾਪਰਦਾ, ਜਦੋਂ ਕੋਈ ਛੁਪਿਆ ਹੋਇਆ ਲੇਖਕ ਅੱਖ ਝਪਕਦੇContinue reading “ਅਬਦੁੱਲਰਾਜ਼ਾਕ ਗੁਰਨਾਹ : ਪਰਵਾਸ ਦਾ ਵਲੂੰਧਰਿਆ ਲੇਖਕ – ਸਾਹਿਤ ਲਈ ਨੋਬਲ ਪੁਰਸਕਾਰ ਜੇਤੂ”
ਲਿਖਾਰੀ ਦੀ ਰੂਹ- ਡਾ. ਗੁਰਦਿਆਲ ਸਿੰਘ ਰਾਏ
ਪਿਛਲੇ ਸੱਤਰ ਕੁ ਸਾਲਾਂ ਵਿੱਚ ਜਿਉਂ-ਜਿਉਂ, ਵੱਡੇ ਪੱਧਰ ਤੇ ਪੰਜਾਬ ਦੀ ਧਰਤ ਦੇ ਜਾਏ ਆਪਣਾ ਦੇਸ਼ ਛੱਡ ਦੁਨੀਆ ਦੇ ਵੱਖ ਵੱਖ ਧਰਾਤਲਾਂ ਤੇ ਖਿੰਡਦੇ ਗਏ ਤਾਂ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੇ ਵੀ ਇਹਨਾਂ ਪਰਦੇਸੀ ਹੋ ਰਹੇ ਬਾਸ਼ਿੰਦਿਆਂ ਦੀਆਂ ਗਠੜੀਆਂ ਦੇ ਨਾਲ ਨਾਲ ਸਮੁੰਦਰਾਂ ਤੋਂ ਪਾਰ ਦਾ ਸਫਰ ਤੈਅ ਕਰਨਾ ਸ਼ੁਰੂ ਕੀਤਾ। ਜੇ ਸੋਚੀਏ ਤਾਂContinue reading “ਲਿਖਾਰੀ ਦੀ ਰੂਹ- ਡਾ. ਗੁਰਦਿਆਲ ਸਿੰਘ ਰਾਏ”
ਅਮਰ ਸਿੰਘ – ਇੰਗਲੈਂਡ ਵਿੱਚ ਪੱਗ ਵਾਸਤੇ ਜੂਝਣ ਵਾਲਾ ਇੱਕ ਨਾਇਕ
ਇੱਕ ਅਨੁਮਾਨ ਮੁਤਾਬਕ ਲੰਡਨ ਵਿੱਚ ਰਹਿਣ ਵਾਲ਼ਿਆਂ ਵਿੱਚੋਂ ਘੱਟੋ ਘੱਟ ਤੀਜਾ ਹਿੱਸਾ ਲੋਕ ਦੇਸ਼ ਤੋਂ ਬਾਹਰ ਦੇ ਜੰਮੇ ਹਨ। ਇਹੀ ਤੱਥ ਸ਼ਾਇਦ ਬਹੁ-ਸੱਭਿਆਚਾਰਕ ਲੰਡਨ ਦੇ ਜੀਵਨ ਨੂੰ ਬਹੁਰੰਗੀ ਬਣਾਉਂਦਾ ਹੈ ਜਿਸ ਵਿੱਚ ਅੱਜ ਮੁੱਖ ਤੋਰ ਤੇ ਹਰ ਤਰ੍ਹਾਂ ਦੀ ਵਿਭਿੰਨਤਾ ਲਈ ਥਾਂ ਹੈ ਤੇ ਲੋਕ ਦੋ ਸੌ ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿੰਨਾ ਵਿੱਚ ਪੰਜਾਬੀContinue reading “ਅਮਰ ਸਿੰਘ – ਇੰਗਲੈਂਡ ਵਿੱਚ ਪੱਗ ਵਾਸਤੇ ਜੂਝਣ ਵਾਲਾ ਇੱਕ ਨਾਇਕ”