ਸ਼ਾਸਕ ਆਖੇ, ਗੱਲ੍ਹ ਕਰਾਂਗੇ
ਬਹਿ ਮਸਲੇ ਨੂੰ, ਹੱਲ੍ਹ ਕਰਾਂਗੇ।
ਸ਼ਾਸਕ ਸੋਚੇ, ਇਉਂ ਅੱਕ ਜਾਵਣਗੇ
ਛੱਡ ਪਿੱਛੇ ਇਹ, ਹੱਕ ਜਾਵਣਗੇ।
ਸ਼ਾਸਕ ਨਾ ਜਾਣੇ, ਸਾਡੀ ਜੀਵਨ ਤਾਣੀ
ਬੰਜਰਾਂ ਚੋਂ ਸਿੱਖੀ, ਅਸਾਂ ਕਮਾ ਕੇ ਖਾਣੀ।
ਸ਼ਾਸਕ ਪਰਖੇ, ਸੜਕੀਂ ਸਬਰ ਕੁਰਬਾਨੀ
ਨਿੱਤ ਖੇਤੀਂ, ਧੁੱਖਦਾ ਅੰਬਰ ਵਰ੍ਹਦੇ ਪਾਣੀ।
ਸ਼ਾਸਕ ਨੂੰ ਕਹਿਣਾ, ਇਹੋ ਜੀਵਨਾ ਸਾਡਾ
ਅਕਾਲ ਹੱਥ ਡੋਰੀ, ਤੇ ਸਬਰ ਹੈ ਡਾਹਢਾ।
ਇਹ ਨਾ ਭੁੱਲੀ , ਕੁਦਰਤ ਦੇ ਰੰਗ ਨਿਆਰੇ
ਹਰ ਵਾਰ ਨੂੰ ਆਖਰ, ਸ਼ਾਸਕ ਹੀ ਹਾਰੇ।
ਫਸਲਾਂ ਦੇ ਸਿੱਟੇ, ਧੁੱਪਾਂ ਠਾਰਾਂ ਦੇ ਮਾਰੇ
ਪੱਕਦੇ ਪੱਕਦਿਆਂ ਪੱਕ ਜਾਂਦੇ ਨੇ।
ਹੱਕਦਾਰਾਂ ਨੂੰ, ਅੱਜ ਨਾ ਭਲ਼ਕ
ਮਿਲਦੇ ਮਿਲਦਿਆਂ ਮਿਲ ਹੱਕ ਜਾਂਦੇ ਨੇ।
-ਕੰਵਰ