ਨਾਵਲ ਕੰਡਿਆਲੇ ਸਾਕ – ਟੁੱਟਦੇ ਰਿਸ਼ਤਿਆਂ ਦੀਆਂ ਤੰਦਾਂ ਦੀ ਉਲਝੀ ਤਾਣੀ

ਜਸਵਿੰਦਰ ਰੱਤੀਆਂ ਦੀਆਂ ਨਿੱਕੀਆਂ ਨਿੱਕੀਆਂ ਟਿੱਪਣੀਆਂ ਤੇ ਲਿਖਤਾਂ ਤਾਂ ਫੇਸਬੁੱਕ ਤੇ ਅਕਸਰ ਹੀ ਪੜ੍ਹਦੇ ਰਹਿੰਦਾ ਹਾਂ, ਇਨ੍ਹਾਂ ਲਿਖਤਾਂ ਦੇ ਵਾਕਾਂ ਵਿਚਲੇ ਸ਼ਬਦਾਂ ਦੇ ਆਰ ਪਾਰ ਤੱਕਿਆਂ ਸਾਫ਼ ਦਿਸਦਾ ਕੇ ਜਸਵਿੰਦਰ ਰੱਤੀਆਂ ਜਿੱਥੇ ਜੜ੍ਹ ਨਾਲ ਜੁੜਿਆ, ਪਿੰਡ ਤੇ ਪੰਜਾਬ ਦੀਆਂ ਬਾਤਾਂ ਪਾਉਣ ਵਾਲਾ ਲੇਖਕ ਹੈ, ਉੱਥੇ ਹੀ ਦਿਸਹੱਦਿਆਂ ਪਾਰ ਦੇ ਵਰਤਾਰਿਆਂ ਦੇ ਸੰਦਰਭ ਨੂੰ ਵਾਕਾਂ ਵਿੱਚ ਘੜਨ ਵਾਲਾ ਤਿੱਖੀ ਕਲਮ ਦਾ ਮਾਹਰ ਖਿਲਾੜੀ ਹੈ।