ਪ੍ਰੋ. ਜਸਪਾਲ ਸਿੰਘ ਦੀ ਸਿਰਜਣਾਤਮਿਕਤਾ  ਦਾ ਬਹੁ-ਪੱਖੀ ਅਧਿਐਨ: ‘ਪੱਤਝੜ ‘ਚ ਖਿੜਿਆ ਕੇਸਰ’

ਪ੍ਰਕਿਰਤੀ ਦੇ ਕਣ-ਕਣ ਵਿੱਚ ਨਵ-ਸਿਰਜਣ ਦੀ ਅਪਾਰ ਅਤੇ ਅਨਾਦਿ ਸਮਰੱਥਾ ਹੀ ਕੁਦਰਤ ਨੂੰ ਅਨੰਤ ਬਣਾਉਂਦੀ ਹੈ।

ਕੁਦਰਤ ਦੀ ਅਨਮੋਲ ਦੇਣ ਮਹਿਕਦੇ ਫੁੱਲਾਂ ਨੇ ਮਨੁੱਖੀ ਜੀਵਨ ਵਿੱਚ ਆਸ ਦਾ ਪ੍ਰਤੀਕ ਬਣ ਦਸਤਕ ਦਿੱਤੀ ਤੇ ਦੋਹਾਂ ਦੇ ਅਟੁੱਟ ਰਿਸ਼ਤੇ ਦੀ ਗੰਢ ਸ਼ਾਇਦ ਉਸੇ ਪਲ ਬੱਝ ਗਈ ਸੀ ਜਦੋਂ ਪਹਿਲੀ ਵਾਰੀਂ ਮਨੁੱਖੀ ਚੇਤਨਾ ਦੀ ‘ਤੀਜੀ ਅੱਖ’ ਖੁੱਲ੍ਹੀ ਹੋਵੇਗੀ ਅਤੇ ਮਨੁੱਖੀ ਮਨ ਨੇ ਕੁਦਰਤ ਦੀ ਸਵੱਲੀ ਗੋਦ ਵਿੱਚ ਪਹਿਲੀ ਵਾਰ ਮਨ ਅੰਦਰੋਂ ਮਹਿਸੂਸ ਹੋਣ ਦੇ ਅਹਿਸਾਸ ਦੀ ਆਸ ਵਾਲੀ ਪਹਿਲੀ ਕਿਲਕਾਰੀ ਮਾਰੀ ਹੋਵੇਗੀ।

ਸਿਮਰਨ ਅਕਸ ਦੀ ਪੁਸਤਕ “ਜੀਅ ਕਰਦੈ…” : ਚੁੱਪ ਦੀ ਚੀਕ ਬੁਲਬੁਲੀ

ਕਿਤਾਬ ਦੇ ਸਿਰਲੇਖ “ਜੀਅ ਕਰਦੈ…” ਨੇ ਲੰਮੇ ਸਮੇਂ ਤੱਕ ਮੇਰੇ ਚਿੰਤਨ ਵਾਲੇ ਚਿੱਤ ਨੂੰ ਚਿਤਵਦਿਆਂ ਰੱਖਿਆ। ਜਿਵੇਂ ਜੀਵਨ ਜਿਉਂਦਿਆਂ, ਸਭ ਕੁਝ ਬੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ ਤੇ ਕਹਿੰਦੇ ਸਮਝਣ ਵਾਲੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ, ਸਿਰਲੇਖ ਵਿਚਲਾ ਤਿੰਨ ਬਿੰਦੀਆਂ ਦਾ ਇਹ ਠਹਿਰਾਅ… ਮੈਨੂੰ ਲੱਗਦਾ ਕੇਵਲ ਲਿਖਤ ਦਾ ਅਲੰਕਾਰ ਨਹੀਂ, ਸਗੋਂ ਕੁੱਝ ਅਣਕਹਿ ਕੇ ਵੀ ਕਹੇ ਦੀ ਨਿਸ਼ਾਨਦੇਹੀ ਹੈ।

ਕਾਵਿ ਨਿਬੰਧ “ਮਨ-ਕਸੁੰਭਾ” – ਇੱਕ ਵੱਖਰਾ ਜਿਹਾ ਕਾਵਿਕ ਅਹਿਸਾਸ

ਕਾਵਿ ਨਿਬੰਧ ਮਨ-ਕਸੁੰਭਾ ਦਲਵੀਰ ਕੌਰ ਹੋਰਾਂ ਦੀ ਰਚਨਾ ਇੱਕ ਵੱਖਰਾ ਜਿਹਾ ਕਾਵਿਕ ਅਹਿਸਾਸ ਹੈ – ਜਿਸ ਵਿੱਚ ਥੱਕ ਬੈਠੇ ਖਿਆਲਾਂ ਦੀ ਸਮਝ, ਆਪਣੇ ਪ੍ਰਵਾਹ ਵਿੱਚ ਮਸਤ ਬੇਫ਼ਿਕਰੀ ਦੀ ਫ਼ਿਕਰ ਕਰਦੀਆਂ ਸੋਚਾਂ ਤੇ ਉਪਜਦੇ ਖਿਆਲਾਂ ਦੇ ਭੜਕੀਲੇ ਰੰਗ ਜੋ ਜ਼ਿੰਦਗੀ ਦੇ ਸੁੱਖ ਦੁੱਖ (ਧੁੱਪ ਮੀਂਹ) ਸੰਗ ਰਲ ਕਸੁੰਭੜੇ ਮਨ ਨੂੰ ਰੰਗੋਂ ਬੇਰੰਗ ਤੇ ਫਿਰ ਹਰਾ ਕਚੂਰ ਕਰਦੇ – ਸ਼ਾਇਦ ਜ਼ਿੰਦਗੀ ਦੇ ਜਿਉਂਦੇ ਹੋਣ ਦੀ ਨਿਸ਼ਾਨਦੇਹੀ ਕਰਦੇ ਨੇ।

ਪ੍ਰਭਸ਼ਰਨਦੀਪ ਸਿੰਘ ਦਾ ਪਲੇਠਾ ਕਾਵਿ ਸੰਗ੍ਰਹਿ- ਦੇਸ ਨਿਕਾਲ਼ਾ – ਇਕ ਸਿੱਖ ਦੀ ਅਰਦਾਸ ਵਿਚ ਆਸ ਦੀ ਮਘਦੀ ਚਿਣਗ

ਪ੍ਰਭਸ਼ਰਨਦੀਪ ਕੋਲ ਪੰਜਾਬੀ ਸ਼ਬਦਾਵਲੀ ਦਾ ਅਥਾਹ ਭੰਡਾਰ ਹੈ, ਸਿੱਖੀ ਜੀਵਨ ਦਾ ਅਨੁਭਵ ਤੇ ਠੋਸ ਗਿਆਨ ਹੈ ਜੋ ਉਸ ਦੀਆਂ ਕਵਿਤਾਵਾਂ ਦੇ ਹਰ ਸ਼ਬਦ ਨੂੰ ਜ਼ੁਬਾਨ ਦਿੰਦਾ।

ਮੈਨੂੰ ਲਗਦਾ ਹੈ ਕੇ ਪ੍ਰਭਸ਼ਰਨਦੀਪ ਸਿੰਘ ਦਾ ਪੰਜਾਬੀ ਕਵਿਤਾ ਵਿਚ ਪ੍ਰਕਾਸ਼ਿਤ ਕਵੀ ਵਜੋਂ ਉੱਭਰਨਾ ਪੰਜਾਬੀ ਬੋਲੀ ਦੀ ਕਵਿਤਾ ਵਿਚੋਂ ਵਿੱਸਰ ਰਹੀ ਛੰਦਾਬੰਦੀ ਦੇ ਰੰਗਲੇ ਪੰਘੂੜੇ ਨੂੰ ਇਕ ਅਹਿਮ ਹੁਲਾਰਾ ਹੈ।

ਸਿੱਖੀ ਵਿਚਲੇ ਸ਼ਬਦ ਦੇ ਸੰਕਲਪ ਨੂੰ ਕੇਂਦਰ ਵਿਚ ਰੱਖ ਕੇ ਸਿਰਜੀ ਪ੍ਰਭਸ਼ਰਨਦੀਪ ਦੀ ਇਹ ਇਬਾਰਤ ‘ਦੇਸ ਨਿਕਾਲ਼ਾ’ ਪੰਜਾਬ ਦੀ ਧਰਤ, ਆਬ ਤੇ ਪਵਨ ਨਾਲ ਸਾਂਝ ਰੱਖਣ ਵਾਲੇ ਹਰ ਸੁਹਿਰਦ ਪੰਜਾਬੀ ਨੂੰ ਪੜ੍ਹਨੀ ਤੇ ਵਿਚਾਰਨੀ ਚਾਹੀਦੀ ਹੈ।

ਭੁੱਲਿਆ ਪਿੰਡ ਗਰਾਂ (ਨਾਵਲ) – ਪਰਵਾਸ ਤੋਂ ਵਾਸ ਦਾ ਪੈਂਡਾ

ਜਿਉਂ ਜਿਉਂ ਪੰਜਾਬੀ ਬੋਲਣ ਵਾਲੇ, ਪੰਜਾਬ ਦੀਆਂ ਭੌਤਿਕ ਜੂਹਾਂ ਚੋਂ ਪਰਵਾਸ ਕਰ ਦੁਨੀਆ ਭਰ ਵਿਚ ਫੈਲੇ, ਓਵੇਂ ਓਵੇਂ ਹੀ ਪੰਜਾਬੀ ਗਲਪ ਨੇ ਵੀ ਪਿੰਡਾਂ ਦੀਆਂ ਫਿਰਨੀਆਂ ਤੋ ਬਾਹਰ ਦੀ ਦੁਨੀਆ ਵਿਚ ਗੋਤਾ ਲਾ ਨਵੀਂਆਂ ਨਵੇਕਲੀਆਂ ਕਥਾਵਾਂ ਨੂੰ ਅਪਣਾਇਆ।

ਮਹਿੰਦਰਪਾਲ ਧਾਲੀਵਾਲ ਜਿਹੇ ਪਰਵਾਸੀ ਲੇਖਕਾਂ ਨੇ ਪ੍ਰਵਾਸੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਨੂੰ ਹੰਢਾਉਣ ਦੇ ਨਾਲ ਨਾਲ ਇਸ ਜੀਵਨ ਨਾਲ ਜੁੜੇ ਕਿੱਸੇ-ਕਥਾਵਾਂ ਨੂੰ ਵੀ ਪੰਜਾਬੀ ਗਲਪ ਵਿਚ ਕਲਮਬੰਦ ਕਰ ਪੰਜਾਬੀ ਸਾਹਿਤ ਦਾ ਭਰਵਾਂ ਵਿਸਥਾਰ ਕੀਤਾ ਹੈ।