ਪ੍ਰਭਸ਼ਰਨਦੀਪ ਸਿੰਘ ਦਾ ਪਲੇਠਾ ਕਾਵਿ ਸੰਗ੍ਰਹਿ- ਦੇਸ ਨਿਕਾਲ਼ਾ – ਇਕ ਸਿੱਖ ਦੀ ਅਰਦਾਸ ਵਿਚ ਆਸ ਦੀ ਮਘਦੀ ਚਿਣਗ

ਪ੍ਰਭਸ਼ਰਨਦੀਪ ਕੋਲ ਪੰਜਾਬੀ ਸ਼ਬਦਾਵਲੀ ਦਾ ਅਥਾਹ ਭੰਡਾਰ ਹੈ, ਸਿੱਖੀ ਜੀਵਨ ਦਾ ਅਨੁਭਵ ਤੇ ਠੋਸ ਗਿਆਨ ਹੈ ਜੋ ਉਸ ਦੀਆਂ ਕਵਿਤਾਵਾਂ ਦੇ ਹਰ ਸ਼ਬਦ ਨੂੰ ਜ਼ੁਬਾਨ ਦਿੰਦਾ।

ਮੈਨੂੰ ਲਗਦਾ ਹੈ ਕੇ ਪ੍ਰਭਸ਼ਰਨਦੀਪ ਸਿੰਘ ਦਾ ਪੰਜਾਬੀ ਕਵਿਤਾ ਵਿਚ ਪ੍ਰਕਾਸ਼ਿਤ ਕਵੀ ਵਜੋਂ ਉੱਭਰਨਾ ਪੰਜਾਬੀ ਬੋਲੀ ਦੀ ਕਵਿਤਾ ਵਿਚੋਂ ਵਿੱਸਰ ਰਹੀ ਛੰਦਾਬੰਦੀ ਦੇ ਰੰਗਲੇ ਪੰਘੂੜੇ ਨੂੰ ਇਕ ਅਹਿਮ ਹੁਲਾਰਾ ਹੈ।

ਸਿੱਖੀ ਵਿਚਲੇ ਸ਼ਬਦ ਦੇ ਸੰਕਲਪ ਨੂੰ ਕੇਂਦਰ ਵਿਚ ਰੱਖ ਕੇ ਸਿਰਜੀ ਪ੍ਰਭਸ਼ਰਨਦੀਪ ਦੀ ਇਹ ਇਬਾਰਤ ‘ਦੇਸ ਨਿਕਾਲ਼ਾ’ ਪੰਜਾਬ ਦੀ ਧਰਤ, ਆਬ ਤੇ ਪਵਨ ਨਾਲ ਸਾਂਝ ਰੱਖਣ ਵਾਲੇ ਹਰ ਸੁਹਿਰਦ ਪੰਜਾਬੀ ਨੂੰ ਪੜ੍ਹਨੀ ਤੇ ਵਿਚਾਰਨੀ ਚਾਹੀਦੀ ਹੈ।

ਡਾ.ਸਾਹਿਬ ਸਿੰਘ ਦਾ ਨਾਟਕ ਧੰਨ ਲੇਖਾਰੀ ਨਾਨਕਾ – ਚੁੱਪ ਚੋਂ ਨਿਕਲੀ ਚੀਕ ਦਾ ਅਹਿਸਾਸ

ਪੰਜਾਬੀ ਯੂਨੀਵਰਸਿਟੀ ‘ਚ ਪੜ੍ਹਦਿਆਂ ਸਾਡੇ ਵਿਭਾਗ ਦੇ ਥੱਲੇ ਵਾਲੀ ਮੰਜ਼ਲ ਤੇ ਥੀਏਟਰ ਵਿਭਾਗ ਸੀ। ਜਦੋਂ ਕਦੇ ਉਨ੍ਹਾਂ ਯੂਨੀਵਰਸਿਟੀ ਵਿੱਚ ਵੱਡੇ ਮੰਚ ਤੇ ਕੋਈ ਨਾਟਕ ਖੇਡਣਾ ਹੁੰਦਾ ਤਾਂ ਉਹ ਕਈ ਕਈ ਦਿਨ ਪਹਿਲਾਂ ਅਭਿਆਸ ਸ਼ੁਰੂ ਕਰ ਦਿੰਦੇ। ਸਾਡੀ ਸਾਰੀ ਜਮਾਤ ਨੂੰ ਬਣਾਉਟੀ ਸਰੋਤਿਆਂ ਵਾਂਗੂੰ ਰੰਗ-ਮੰਚ ਨੇੜਿਓਂ ਦੇਖਣ ਦਾ ਖੁੱਲ੍ਹਾ ਸੱਦਾ ਹੁੰਦਾ ਤੇ ਸਾਡੇ ਲਈ ਇਹ ਜਮਾਤ ਛੱਡ ਕੇ ਜਾਣ ਦਾ ਇਕ ਵਧੀਆ ਬਹਾਨਾ। ਉਦੋਂ ਤੋਂ ਹੀ ਰੰਗ-ਮੰਚ ਦੇਖਣਾ ਚੰਗਾ ਲੱਗਦਾ।
ਕਈ ਦਿਨ ਪਹਿਲਾਂ ਸੋਸ਼ਲ ਮਾਧਿਅਮ ਤੇ ਦੇਖਿਆ ਕਿ ਡਾ.ਸਾਹਿਬ ਸਿੰਘ ਆਪਣਾ ਨਾਟਕ “ਧੰਨ ਲਿਖਾਰੀ ਨਾਨਕਾ” ਖੇਡਣ ਸਾਊਥਾਲ ਆ ਰਹੇ ਨੇ, ਇਸ ਨਾਟਕਕਾਰ ਬਾਰੇ ਪਹਿਲਾਂ ਬਹੁਤ ਚਰਚਾ ਹੋਈ ਜਦੋਂ ਉਹ ਨਾਟਕ “ਸੰਮਾਂ ਵਾਲੀ ਡਾਂਗ” ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੇਡ ਕੇ ਗਏ। ਮੈਨੂੰ ਪੋਸਟਰ ਦੇਖ ਕੇ ਲੱਗਿਆ ਕਿ ਨਾਟਕ ਦੇਖਣ ਦੀ ਕੋਸ਼ਸ਼ ਜ਼ਰੂਰ ਕਰਾਂਗਾ, ਪਰ ਇਹ ਭੁੱਲ ਗਿਆ ਕਿ ਇਹ ੨੩ ਜੁਲਾਈ ੨੦੨੨ ਸ਼ਾਮ ਨੂੰ ਖੇਡਿਆ ਜਾਣਾ। ਸਾਡੇ ਸਾਰਿਆਂ ਦੇ ਭੂਆ ਜੀ ਕੁਲਵੰਤ ਢਿੱਲੋਂ ਜੀ ਨੇ ਜਦੋਂ ਕੁਝ ਘੰਟੇ ਪਹਿਲਾਂ ਯਾਦ ਕਰਵਾਇਆ ਤਾਂ ਮੈਂ ਆਪਣੇ ਕੁਝ ਰੁਝੇਵੇਂ ਬਦਲ ਕੇ ਨਾਟਕ ਦੇਖਣ ਪੁੱਜਿਆ।

ਲਿਖਾਰੀ ਵਾਲੇ ਡਾ. ਗੁਰਦਿਆਲ ਸਿੰਘ ਰਾਏ ਨਾਲ ਨਿੱਘੀ ਮਿਲਣੀ 

ਪਿਛਲੇ ਸਾਲ ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੈਠਿਆਂ ਬੈਠਿਆਂ “ਵਲੈਤੀ ਪੰਜਾਬੀ ਸਾਹਿਤ ਦੇ ਭਵਿੱਖ” ਬਾਰੇ ਇਕ ਲੇਖ ਲਿਖਿਆ ਤੇ ਆਪਣੇ ਅੱਖਰ ਬਲਾਗ ਤੇ ਛਾਪਿਆ। ਕੁਝ ਦਿਨਾਂ ਬਾਅਦ ਮੈਨੂੰ ਇੱਕ ਬਹੁਤ ਹੀ ਪਿਆਰ ਭਰੇ ਸ਼ਬਦਾਂ ਵਾਲੀ ਈਮੇਲ ਆਈ ਕੇ ਤੁਹਾਡਾ ਇਹ ਲੇਖ ਇੰਗਲੈਂਡ ਤੋਂ ਚੱਲਦੀ ਲਿਖਾਰੀ ਡਾਟ ਨੈੱਟ (Likhari.net) ਤੇ ਛਾਪਣਾ ਚਾਹਾਂਗੇ। ਇਹ ਈਮੇਲ ਸੀ ਲਿਖਾਰੀ ਦੀ ਆਤਮਾ ਡਾ. ਗੁਰਦਿਆਲ ਸਿੰਘ ਰਾਏ ਜੀ ਦੀ।

ਇਹ ਸੀ ਮੇਰਾ ਪਹਿਲਾ ਪਰਸਪਰ ਲਿਖਾਰੀ ਤੇ ਰਾਏ ਜੀ ਨਾਲ ਅਤੇ ਉਦੋਂ ਤੋਂ ਹੀ ਰਾਏ ਜੀ ਤੇ ਲਿਖਾਰੀ ਬਾਰੇ ਹੋਰ ਬਹੁਤ ਕੁਝ ਜਾਣਨ ਤੇ ਸਮਝਣ ਦਾ ਸਬੱਬ ਬਣਿਆ।