ਮੈਂ ਗੁਰਮੁਖੀ

ਲਿਪੀ ਕਿਸੇ ਵੀ ਭਾਸ਼ਾ ਦੀ ਸਥਿਰਤਾ ਤੇ ਸੁਹੱਪਣ ਦਾ ਥੰਮ੍ਹ ਹੁੰਦੀ ਹੈ। 21 ਫ਼ਰਵਰੀ ਨੂੰ UNESCO ਦੇ International Mother Language Day ਨੂੰ ਸਮਰਪਿਤ ਸਾਡੀ ਮਾਤ-ਬੋਲੀ ਦਾ ਸ਼ਿੰਗਾਰ ‘ਗੁਰਮੁਖੀ’ ਬਾਰੇ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾਂ। ਮੈਂ ਗੁਰਮੁਖੀਦੇਸ਼ ਪੰਜਾਬੋਂ।ਬਾਬੇ ਨਾਨਕ ਦੀ ਸੋਚਉਪਜੀ ਹਾਂ ੧ਓ ਚੋਂ। ਮੇਰੇ ਮੁਕਤੇ ਚ ਬਰਕਤਬਾਬੇ ਅੰਗਦ ਦੀ ਗੁੜਤੀ।ਅੱਖਰ ਪੈਂਤੀਸਮੇਂ ਦੇ ਹਾਣੀ।ਲਗਾਂContinue reading “ਮੈਂ ਗੁਰਮੁਖੀ”

ਸਮੇਂ ਦੀ ਰਮਜ਼

ਸਮਾਂਲੜਣ ਤੇ ਲੜਾਉਣ ਦਾ ਨਹੀਂਮੰਨਣ ਤੇ ਮਨਾਉਣ ਦਾ। ਸਮਾਂਦੱਸਣ ਤੇ ਦਸਾਉਣ ਦਾ ਨਹੀਂਪੁੱਛਣ ਤੇ ਪਛਾਉਣ ਦਾ। ਸਮਾਂਰੋਣ ਤੇ ਰਵਾਉਣ ਦਾ ਨਹੀਂਹੱਸਣ ਤੇ ਹਸਾਉਣ ਦਾ। ਸਮਾਂਵੰਡਣ ਤੇ ਵੰਡਾਉਣ ਦਾ ਨਹੀਂਸਮਝਣ ਤੇ ਸਮਝਾਉਣ ਦਾ। ਸਮਾਂਆਖਣ ਤੇ ਅਖਵਾਉਣ ਦਾ ਨਹੀਂਸੁਣਨ ਤੇ ਸੁਣਵਾਉਣ ਦਾ। ਸਮਾਂਬੈਠਣ ਤੇ ਬਠਾਉਣ ਦਾ ਨਹੀਂਖੜਣ ਤੇ ਖੜਾਉਣ ਦਾ। ਸਮਾਂਸੋਣ ਤੇ ਸਵਾਉਣ ਦਾ ਨਹੀਂਜਾਗਣ ਤੇ ਜਗਾਉਣContinue reading “ਸਮੇਂ ਦੀ ਰਮਜ਼”

ਮੇਰੇ ਪਿੰਡ ਦੇ ਲੋਕ

ਤੜਕਸਾਰਪਹੁ-ਫੁਟਾਲ਼ੇਵਾਕਿਆ ਹੀ ਅੱਜਜਾਗ ਪਏ ਨੇਮੇਰੇ ਪਿੰਡ ਦੇ ਲੋਕ। ਕੋਈ ਬਾਬਾਕੋਈ ਬਾਈਕੋਈ ਚਾਚਾ ਤਾਇਆਇੱਕੋ ਖਾਲ ਵਗਣਗੇਵਾਂਗ ਦਰਿਆਵਾਂਹੋਣੇ ਨਹੀਂ ਹੁਣ ਰੋਕਉੱਠ ਖੜ੍ਹੇ ਨੇਮੇਰੇ ਪਿੰਡ ਦੇ ਲੋਕ। ਇੱਕੋ ਝੰਡਾਇੱਕੋ ਨਾਅਰਾਵੱਖ ਹੋਣਾ ਨਹੀਂ ਦੁਬਾਰਾਹੱਕ ਲਈ ਖੜਣਗੇਜ਼ਾਬਤੇ ਚ ਲੜ੍ਹਨਗੇਹਾਉਮੈ ਨੂੰ ਭੱਠੀ ਝੋਕਉੱਠ ਖੜ੍ਹੇ ਨੇਮੇਰੇ ਪਿੰਡ ਦੇ ਲੋਕ। ਸਾਨੂੰ ਵੰਡਣਾਹਾਕਮ ਦੀ ਕੋਝੀ ਹਰਕਤਪਰ ਏਕੇ ਵਿੱਚ ਬਰਕਤਕਿਸਾਨ ਲੱਕੜਦਾਦੇ ਦੇ ਵਾਰਸਹੁਣ ਕਰਣਗੇ ਪਾਰContinue reading “ਮੇਰੇ ਪਿੰਡ ਦੇ ਲੋਕ”

ਕਣਕ ਤੇ ਕਹੀ ਦੀ ਵਾਰਤਾਲਾਪ -ਮਨ ਦੀ ਬਾਤ

ਕਹੀ ਤੇ ਰੰਬਾਵੱਟ ਤੇ ਬੈਠੇਦੁੱਖ-ਸੁੱਖ ਕਰਦੇਖੇਤ ਵਿੱਚ ਲਹਿਲਹਾਉਂਦੇਇੱਕ ਕਣਕ ਦੇ ਸਿਟੇ ਨੂੰ ਪੁੱਛਦੇ ਸੁਣ ਧੀਏ ਕਣਕੇਸਾਨੂੰ ਵਰ੍ਹੇ ਬੀਤ ਗਏਆੜਾਂ ਤੋਂ ਖੱਬਲ਼ ਘੜਦਿਆਂਸਾਡੇ ਦਸਤੇ ਘਸ ਗਏਤੇਰੀਆਂ ਦਾਦੀਆਂ ਪੜਦਾਦੀਆਂਦੀ ਸੇਵਾ ਕਰਦਿਆਂਪੋਹ ਦੇ ਪਾਲੇਪਾਣੀ ਦੇ ਬੰਨ੍ਹਕੱਤੇ ਦੇ ਕੱਕਰਬਾਥੂ ਦੀ ਗੋਡੀਹੋ ਚੱਲੀ ਆ ਢੂਈ ਕੋਡੀਕੁੜੇ ਇਹ ਤਾਂ ਦੱਸਦੇਵਿਸਾਖ ਦੀ ਹਾੜੀਹੋ ਸੁਨਹਿਰੀਕਿੱਥੇ ਤੁਰ ਜਾਣੀ ਏਂ? ਅੱਗੋਂ ਕਣਕ ਕਹਿੰਦੀਕਿ ਬੇਬੇ ਦੱਸਦੀContinue reading “ਕਣਕ ਤੇ ਕਹੀ ਦੀ ਵਾਰਤਾਲਾਪ -ਮਨ ਦੀ ਬਾਤ”

ਮਨ ਦੀ ਬਾਤ ਕਿਸਾਨ ਨਾ ਸਮਝੇ

ਲੋਕ ਕਲਿਆਣ ਮਾਰਗ ਜੋ ਰਹਿੰਦੇ ਸੁਣਿਆ, ਉਹ ਕਹਿੰਦੇ ਲਈ ਕਿਸਾਨੀ ਦੇ ਫ਼ਾਇਦੇ ਪੜ੍ਹ ਪੜ੍ਹ ਕਾਇਦੇ ਪੁਗਾਏ ਕਾਨੂੰਨਾਂ ਦੇ ਵਾਇਦੇ ਮੀਡੀਏ ਬੜ੍ਹੀ ਸਮਝਾਉਣੀ ਚਾਹੀ ਮਨ ਦੀ ਬਾਤ ਕਿਸਾਨ ਨਾ ਸਮਝੇ। ਕੱਚੀ ਪਹੀ ਖੁੰਢੀ ਕਹੀ ਸ਼ਾਹ ਦੀ ਲਾਲ ਵਹੀ ਨੀਲੇ ਅੰਗੂਠੇ ਤਲੀਆਂ ਦੀ ਬਿਆਈ ਔਖੀ ਕਮਾਈ ਘੰਦੋਲੀ ਓਹਲੇ ਚੁੱਲਿਆਂ ਚੋਂ ਮੁੱਕਦੀ ਅੱਗ ਕਰਜ਼ੇ ਨਾਲ ਮੈਲ਼ੀ ਪੱਗ ਅੱਧਖੜContinue reading “ਮਨ ਦੀ ਬਾਤ ਕਿਸਾਨ ਨਾ ਸਮਝੇ”