ਡਾ.ਸਾਹਿਬ ਸਿੰਘ ਦਾ ਨਾਟਕ ਧੰਨ ਲੇਖਾਰੀ ਨਾਨਕਾ – ਚੁੱਪ ਚੋਂ ਨਿਕਲੀ ਚੀਕ ਦਾ ਅਹਿਸਾਸ

ਪੰਜਾਬੀ ਯੂਨੀਵਰਸਿਟੀ ‘ਚ ਪੜ੍ਹਦਿਆਂ ਸਾਡੇ ਵਿਭਾਗ ਦੇ ਥੱਲੇ ਵਾਲੀ ਮੰਜ਼ਲ ਤੇ ਥੀਏਟਰ ਵਿਭਾਗ ਸੀ। ਜਦੋਂ ਕਦੇ ਉਨ੍ਹਾਂ ਯੂਨੀਵਰਸਿਟੀ ਵਿੱਚ ਵੱਡੇ ਮੰਚ ਤੇ ਕੋਈ ਨਾਟਕ ਖੇਡਣਾ ਹੁੰਦਾ ਤਾਂ ਉਹ ਕਈ ਕਈ ਦਿਨ ਪਹਿਲਾਂ ਅਭਿਆਸ ਸ਼ੁਰੂ ਕਰ ਦਿੰਦੇ। ਸਾਡੀ ਸਾਰੀ ਜਮਾਤ ਨੂੰ ਬਣਾਉਟੀ ਸਰੋਤਿਆਂ ਵਾਂਗੂੰ ਰੰਗ-ਮੰਚ ਨੇੜਿਓਂ ਦੇਖਣ ਦਾ ਖੁੱਲ੍ਹਾ ਸੱਦਾ ਹੁੰਦਾ ਤੇ ਸਾਡੇ ਲਈ ਇਹ ਜਮਾਤ ਛੱਡ ਕੇ ਜਾਣ ਦਾ ਇਕ ਵਧੀਆ ਬਹਾਨਾ। ਉਦੋਂ ਤੋਂ ਹੀ ਰੰਗ-ਮੰਚ ਦੇਖਣਾ ਚੰਗਾ ਲੱਗਦਾ।
ਕਈ ਦਿਨ ਪਹਿਲਾਂ ਸੋਸ਼ਲ ਮਾਧਿਅਮ ਤੇ ਦੇਖਿਆ ਕਿ ਡਾ.ਸਾਹਿਬ ਸਿੰਘ ਆਪਣਾ ਨਾਟਕ “ਧੰਨ ਲਿਖਾਰੀ ਨਾਨਕਾ” ਖੇਡਣ ਸਾਊਥਾਲ ਆ ਰਹੇ ਨੇ, ਇਸ ਨਾਟਕਕਾਰ ਬਾਰੇ ਪਹਿਲਾਂ ਬਹੁਤ ਚਰਚਾ ਹੋਈ ਜਦੋਂ ਉਹ ਨਾਟਕ “ਸੰਮਾਂ ਵਾਲੀ ਡਾਂਗ” ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੇਡ ਕੇ ਗਏ। ਮੈਨੂੰ ਪੋਸਟਰ ਦੇਖ ਕੇ ਲੱਗਿਆ ਕਿ ਨਾਟਕ ਦੇਖਣ ਦੀ ਕੋਸ਼ਸ਼ ਜ਼ਰੂਰ ਕਰਾਂਗਾ, ਪਰ ਇਹ ਭੁੱਲ ਗਿਆ ਕਿ ਇਹ ੨੩ ਜੁਲਾਈ ੨੦੨੨ ਸ਼ਾਮ ਨੂੰ ਖੇਡਿਆ ਜਾਣਾ। ਸਾਡੇ ਸਾਰਿਆਂ ਦੇ ਭੂਆ ਜੀ ਕੁਲਵੰਤ ਢਿੱਲੋਂ ਜੀ ਨੇ ਜਦੋਂ ਕੁਝ ਘੰਟੇ ਪਹਿਲਾਂ ਯਾਦ ਕਰਵਾਇਆ ਤਾਂ ਮੈਂ ਆਪਣੇ ਕੁਝ ਰੁਝੇਵੇਂ ਬਦਲ ਕੇ ਨਾਟਕ ਦੇਖਣ ਪੁੱਜਿਆ।

ਲਿਖਾਰੀ ਵਾਲੇ ਡਾ. ਗੁਰਦਿਆਲ ਸਿੰਘ ਰਾਏ ਨਾਲ ਨਿੱਘੀ ਮਿਲਣੀ 

ਪਿਛਲੇ ਸਾਲ ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੈਠਿਆਂ ਬੈਠਿਆਂ “ਵਲੈਤੀ ਪੰਜਾਬੀ ਸਾਹਿਤ ਦੇ ਭਵਿੱਖ” ਬਾਰੇ ਇਕ ਲੇਖ ਲਿਖਿਆ ਤੇ ਆਪਣੇ ਅੱਖਰ ਬਲਾਗ ਤੇ ਛਾਪਿਆ। ਕੁਝ ਦਿਨਾਂ ਬਾਅਦ ਮੈਨੂੰ ਇੱਕ ਬਹੁਤ ਹੀ ਪਿਆਰ ਭਰੇ ਸ਼ਬਦਾਂ ਵਾਲੀ ਈਮੇਲ ਆਈ ਕੇ ਤੁਹਾਡਾ ਇਹ ਲੇਖ ਇੰਗਲੈਂਡ ਤੋਂ ਚੱਲਦੀ ਲਿਖਾਰੀ ਡਾਟ ਨੈੱਟ (Likhari.net) ਤੇ ਛਾਪਣਾ ਚਾਹਾਂਗੇ। ਇਹ ਈਮੇਲ ਸੀ ਲਿਖਾਰੀ ਦੀ ਆਤਮਾ ਡਾ. ਗੁਰਦਿਆਲ ਸਿੰਘ ਰਾਏ ਜੀ ਦੀ।

ਇਹ ਸੀ ਮੇਰਾ ਪਹਿਲਾ ਪਰਸਪਰ ਲਿਖਾਰੀ ਤੇ ਰਾਏ ਜੀ ਨਾਲ ਅਤੇ ਉਦੋਂ ਤੋਂ ਹੀ ਰਾਏ ਜੀ ਤੇ ਲਿਖਾਰੀ ਬਾਰੇ ਹੋਰ ਬਹੁਤ ਕੁਝ ਜਾਣਨ ਤੇ ਸਮਝਣ ਦਾ ਸਬੱਬ ਬਣਿਆ।

ਭੁੱਲਿਆ ਪਿੰਡ ਗਰਾਂ (ਨਾਵਲ) – ਪਰਵਾਸ ਤੋਂ ਵਾਸ ਦਾ ਪੈਂਡਾ

ਜਿਉਂ ਜਿਉਂ ਪੰਜਾਬੀ ਬੋਲਣ ਵਾਲੇ, ਪੰਜਾਬ ਦੀਆਂ ਭੌਤਿਕ ਜੂਹਾਂ ਚੋਂ ਪਰਵਾਸ ਕਰ ਦੁਨੀਆ ਭਰ ਵਿਚ ਫੈਲੇ, ਓਵੇਂ ਓਵੇਂ ਹੀ ਪੰਜਾਬੀ ਗਲਪ ਨੇ ਵੀ ਪਿੰਡਾਂ ਦੀਆਂ ਫਿਰਨੀਆਂ ਤੋ ਬਾਹਰ ਦੀ ਦੁਨੀਆ ਵਿਚ ਗੋਤਾ ਲਾ ਨਵੀਂਆਂ ਨਵੇਕਲੀਆਂ ਕਥਾਵਾਂ ਨੂੰ ਅਪਣਾਇਆ।

ਮਹਿੰਦਰਪਾਲ ਧਾਲੀਵਾਲ ਜਿਹੇ ਪਰਵਾਸੀ ਲੇਖਕਾਂ ਨੇ ਪ੍ਰਵਾਸੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਨੂੰ ਹੰਢਾਉਣ ਦੇ ਨਾਲ ਨਾਲ ਇਸ ਜੀਵਨ ਨਾਲ ਜੁੜੇ ਕਿੱਸੇ-ਕਥਾਵਾਂ ਨੂੰ ਵੀ ਪੰਜਾਬੀ ਗਲਪ ਵਿਚ ਕਲਮਬੰਦ ਕਰ ਪੰਜਾਬੀ ਸਾਹਿਤ ਦਾ ਭਰਵਾਂ ਵਿਸਥਾਰ ਕੀਤਾ ਹੈ।

ਨਾਵਲ ਕੰਡਿਆਲੇ ਸਾਕ – ਟੁੱਟਦੇ ਰਿਸ਼ਤਿਆਂ ਦੀਆਂ ਤੰਦਾਂ ਦੀ ਉਲਝੀ ਤਾਣੀ

ਜਸਵਿੰਦਰ ਰੱਤੀਆਂ ਦੀਆਂ ਨਿੱਕੀਆਂ ਨਿੱਕੀਆਂ ਟਿੱਪਣੀਆਂ ਤੇ ਲਿਖਤਾਂ ਤਾਂ ਫੇਸਬੁੱਕ ਤੇ ਅਕਸਰ ਹੀ ਪੜ੍ਹਦੇ ਰਹਿੰਦਾ ਹਾਂ, ਇਨ੍ਹਾਂ ਲਿਖਤਾਂ ਦੇ ਵਾਕਾਂ ਵਿਚਲੇ ਸ਼ਬਦਾਂ ਦੇ ਆਰ ਪਾਰ ਤੱਕਿਆਂ ਸਾਫ਼ ਦਿਸਦਾ ਕੇ ਜਸਵਿੰਦਰ ਰੱਤੀਆਂ ਜਿੱਥੇ ਜੜ੍ਹ ਨਾਲ ਜੁੜਿਆ, ਪਿੰਡ ਤੇ ਪੰਜਾਬ ਦੀਆਂ ਬਾਤਾਂ ਪਾਉਣ ਵਾਲਾ ਲੇਖਕ ਹੈ, ਉੱਥੇ ਹੀ ਦਿਸਹੱਦਿਆਂ ਪਾਰ ਦੇ ਵਰਤਾਰਿਆਂ ਦੇ ਸੰਦਰਭ ਨੂੰ ਵਾਕਾਂ ਵਿੱਚ ਘੜਨ ਵਾਲਾ ਤਿੱਖੀ ਕਲਮ ਦਾ ਮਾਹਰ ਖਿਲਾੜੀ ਹੈ।

ਸਰਦਾਰ ਹਰੀ ਸਿੰਘ ਨਲੂਆ – ਦੂਰ ਅੰਦੇਸ਼ੀ ਸਿੱਖ ਜਰਨੈਲ

ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਵਿਚ ਸਾਨੂੰ ਮਾਸਟਰ ਸੁਰਜੀਤ ਸਿੰਘ ਜੀ ਨੇ ਇਤਿਹਾਸ ਪੜਾਇਆ, ਪੜ੍ਹਾਇਆ ਹੀ ਕੀ ਬੱਸ ਇਤਿਹਾਸ ਨਾਲ ਇਕ ਗੂੜ੍ਹੀ ਸਾਂਝ ਪਵਾਈ।

ਉਨ੍ਹਾਂ ਨੂੰ ਅਸੀਂ ਸਾਰੇ ‘ਸਰ’ ਦੀ ਥਾਂ ‘ਬਾਬਾ ਜੀ’ ਕਹਿ ਕੇ ਸੱਦਦੇ, ਹੁਣ ਸਮਝ ਆਉਂਦੀ ਹੈ ਕੇ ਬਾਬਾ ਜੀ ਇਕ ਧਰਤੀ ਨਾਲ ਜੁੜਿਆ ਇਨਸਾਨ ਸੀ, ਜਿਸ ਦੀ ਸਾਈਕਲ ਉੱਤੇ ਕੁੜਤੇ ਪਜਾਮੇ ਵਿਚ ਸਕੂਲ ਆਉਣ ਦੀ ਦਿੱਖ ਭਾਵੇਂ ਬੜੀ ਆਮ ਜਿਹੀ ਲਗਦੀ ਹੋਵੇ ਪਰ ਸੋਝੀ ਤੇ ਸਮਝ ਉੱਤਮ ਦਰਜੇ ਦੀ ਸੀ, ਜਿੰਨਾ ਸਮਾਂ ਬਾਬਾ ਜੀ ਤੋ ਅਸੀਂ ਪੜ੍ਹੇ ਮੈਂ ਉਹਨਾਂ ਨੂੰ ਕਦੇ ਕਿਸੇ ਜਵਾਕ ਨੂੰ ਝਿੜਕਦੇ ਨਹੀਂ ਸੀ ਦੇਖਿਆ।