ਕਲਾਈਮੇਟ ਚੇਂਜ – ਮਨੁੱਖੀ ਅੰਤ ਦਾ ਅਰੰਭ?

ਅੱਜ ਦੁਨੀਆ ਭਰ ਦੇ ਅੰਗਰੇਜ਼ੀ ਬੋਲਦੇ ਜਾਂ ਸਮਝਦੇ ਮੁਲਕਾਂ ਦੇ ਕਿਸੇ ਸਕੂਲੀ ਉਮਰ ਦੇ ਬੱਚੇ ਤੋਂ ਲੈਕੇ, ਲਗਭਗ ਆਪਣੀ ਉਮਰ ਲੰਘਾਂ ਚੁੱਕੇ ਬਸ਼ਿੰਦੇ ਕੋਲ ਜੇ ਕਲਾਈਮੇਟ ਚੇਂਜ (ਜਲਵਾਯੂ ਤਬਦੀਲੀ) ਬਾਰੇ ਜ਼ਿਕਰ ਕਰੋ ਤਾਂ ਬਹੁਤਾਤ ਵਿੱਚ ਲੋਕ ਇਸ ਵਰਤਾਰੇ ਬਾਰੇ ਨਾ ਸਿਰਫ ਆਪਣੀ ਫਿਕਰਮੰਦੀ ਜ਼ਾਹਰ ਕਰਨਗੇ ਸਗੋਂ ਤੁਹਾਨੂੰ ਦੱਸ ਸਕਣਗੇ ਕਿ ਉਹ ਇਸ ਤਬਦੀਲੀ ਨੂੰ ਹੌਲੀ ਕਰਨ ਵਿੱਚ ਆਪਣਾ ਹਿੱਸਾ ਕਿਵੇਂ ਪਾ ਰਹੇ ਹਨ। ਕਲਾਈਮੇਟ ਚੇਂਜ ਭਵਿੱਖ ਵਿੱਚ ਵਾਪਰਨ ਵਾਲਾ ਕੋਈ ਸੰਕਟ ਨਹੀਂ ਸਗੋਂ ਅੱਜ ਵਾਪਰ ਰਿਹਾ।

ਕਰੋਨਾ ਦੀ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਇਕਦਮ ਆਪਣੀ ਮੁੱਠੀ ਵਿੱਚ ਜਕੜ ਲਿਆ, ਨਾ ਸਿਰਫ ਹੁਣ ਤੱਕ ਦੁਨੀਆ ਭਰ ਵਿੱਚ 50 ਲੱਖ ਤੋਂ ਵੱਧ ਲੋਕ ਕਰੋਨਾ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ ਸਗੋਂ ਇਸਦੇ ਆਰਥਿਕ, ਮਾਨਸਿਕ ਤੇ ਸਮਾਜਿਕ ਪ੍ਰਭਾਵ ਸਾਡੀਆਂ ਸਭ ਦੀਆਂ ਜ਼ਿੰਦਗੀਆਂ ਵਿੱਚ ਸਾਫ ਨਜ਼ਰ ਆ ਰਹੇ ਹਨ।

ਅਸੀਂ ਮੌਤ ਬਾਰੇ ਗੱਲ ਕਰਨ ਤੋਂ ਕਿਓਂ ਝਿਜਕਦੇ ਹਾਂ?

ਹਰ ਜਿਉਂਦੇ, ਸਾਹ ਲੈਂਦੇ ਸਰੀਰ ਦਾ ਇੱਕੋ ਅੰਤ ਹੈ – ਉਹ ਹੈ ਮੌਤ। ਮੌਤ ਹੀ ਅਟੱਲ ਸੱਚ ਹੈ। ਮਨੁੱਖ ਚਾਹੇ ਕਿੰਨੀ ਵੀ ਵਿਗਿਆਨਿਕ ਤਰੱਕੀ ਕਰ ਲਵੇ, ਪਰ ਮੌਤ ਨੂੰ ਸਦੀਵੀ ਚਕਮਾ ਦੇਣਾ ਸਿਰਫ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ।

ਅਸੀਂ ਸੋਚਦੇ ਮਨੁੱਖ, ਸਾਰਾ ਦਿਨ ਤੇ ਕਈ ਵਾਰ ਸਾਰੀ ਉਮਰ, ਇਹਨਾਂ ਗੱਲਾਂ ਨੂੰ ਸੋਚਣ ਤੇ ਕਿਆਸਰਾਈਆਂ ਲਗਾਉਣ ਵਿੱਚ ਲੰਘਾ ਦਿੰਦੇ ਹਾਂ ਕਿ ਜਿਉਂਦੇ ਜੀਅ ਆਉਣ ਵਾਲੇ ਸਮੇਂ ਵਿੱਚ ਸਾਡੀ ਵਿਅਕਤੀਗਤ ਤੇ ਪਰਿਵਾਰਕ ਜਿੰਦਗੀ ਵਿੱਚ ਕੀ ਹੋਣਾ ਜਾਂ ਨਾ ਹੋਣ ਦੀ ਸੰਭਾਵਨਾ ਹੈ – ਪਰ ਮੌਤ, ਜੋ ਯਕੀਨਨ ਸਾਡੀ ਸਭ ਦੀ ਜ਼ਿੰਦਗੀ ਦਾ ਅੰਤਲਾ ਮੀਲ-ਪੱਥਰ ਹੋਵੇਗਾ ਬਾਰੇ ਗੱਲ ਕਰਨ ਤੋਂ ਅਸੀਂ ਅਕਸਰ ਕੰਨੀ ਕਤਰਾਉਂਦੇ ਹਾਂ ਜਾਂ ਚਾਹੁੰਦੇ ਹੋਏ ਵੀ ਗੱਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ।
ਦੁਨੀਆ ਦੇ ਕਿਸੇ ਵੀ ਘਰ ਤੇ ਸਮਾਜ ਵਿੱਚ ਵਸਦੇ ਲੋਕਾਂ ਵੱਲ ਝਾਤ ਮਾਰੋ ਤਾਂ ਲੱਖਾਂ ਧਾਰਮਿਕ ਤੇ ਸੱਭਿਆਚਾਰਿਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਬਹੁਤਾਤ ਵਿੱਚ ਲੋਕ ਮੌਤ ਵਾਲੇ ਦਿਨ ਤੋਂ ਏਧਰਲੇ ਸਮੇਂ ਦੀ ਜ਼ਿੰਦਗੀ ਦੀਆਂ ਗਤੀਵਿਧੀਆਂ ਜਾਂ ਮੌਤ ਤੋਂ ਓਧਰ ਦੇ ਸਵਰਗ ਨਰਕ ਦੀਆਂ ਬਾਤਾਂ ਕਰਾਮਾਤਾਂ ਵਿੱਚ ਫਸ ਕੇ ਰਹਿ ਗਏ ਹਨ।

ਰਾਜਿੰਦਰ ਸਿੰਘ (ਦ ਸਕਿਪਿੰਗ ਸਿੱਖ) : ਆਸਥਾ, ਵਿਯੋਗ ਤੇ ਨਸਲਵਾਦ ਦੀ ਗਾਥਾ

ਅੱਜ ਧੁੱਪ ਨਿਕਲੀ ਹੈ, ਕੋਸਾ ਜਿਹਾ ਦਿਨ ਆ, ਨਾ ਬਹੁਤ ਠੰਡਾ ਤੇ ਨਾ ਗਰਮ। ਪੱਛਮੀ ਲੰਡਨ ਵਿੱਚ ਸਾਡੀ ਗਲੀ ਦੇ ਸਾਰੇ ਘਰ ਇਕੋ ਕਤਾਰ ਵਿਚ ਇਕ ਦੂਜੇ ਨਾਲ ਜੁੜ ਕੇ ਬਣੇ ਹੋਏ ਨੇ ਤੇ ਸੂਰਜ ਦੀਆਂ ਕਿਰਨਾਂ ਸਾਡੇ ਛੋਟੇ ਜਿਹੇ ਬਹਿਣ ਉੱਠਣ ਵਾਲੇ ਕਮਰੇ ਦੀਆਂ ਵੱਡੀਆਂ ਖਿੜਕੀਆਂ ਚੋਂ ਲਿਸ਼ਕਦੀਆਂ ਸਾਰੇ ਕਮਰੇ ਵਿਚ ਫੈਲ ਰਹੀਆਂ ਨੇ। ਮੈਂ ਆਪਣੇ ਪਿਤਾ ਦੀ ਚਮਕਦੇ ਸੰਤਰੀ ਰੰਗ ਦੀ ਸੂਤੀ ਪੱਗ ਦਾ ਇੱਕ ਸਿਰਾ ਪੂਣੀ ਕਰਵਾਉਣ ਲਈ ਆਪਣੇ ਹੱਥ ਵਿੱਚ ਖਿੱਚ ਕੇ ਫੜਿਆ ਹੋਇਆ। ਉਹ ਮੈਨੂੰ ਦੱਸਦਾ ਕਿ ਪੱਗ ਬੰਨ੍ਹਣਾ ਉਸ ਨੂੰ ਆਪਣੇ ਬਾਪ, ਮੇਰੇ ਦਾਦੇ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ।

ਅਬਦੁੱਲਰਾਜ਼ਾਕ ਗੁਰਨਾਹ : ਪਰਵਾਸ ਦਾ ਵਲੂੰਧਰਿਆ ਲੇਖਕ – ਸਾਹਿਤ ਲਈ ਨੋਬਲ ਪੁਰਸਕਾਰ ਜੇਤੂ

ਜੇ ਸਾਹਿਤ ਦੀ ਦੁਨੀਆ ਵਿੱਚ ਉਡਾਰੀ ਮਾਰ, ਚਾਰੇ ਪਾਸੇ ਤੱਕੋ ਤਾਂ ਬਹੁਤਾਤ ਵਿੱਚ ਹੰਢੇ ਵਰਤੇ ਲੇਖਕ ਇਕੋ ਹੀ ਦਾਇਰੇ ਵਿੱਚ ਰਹਿ ਕੇ ਲਿਖਤਾਂ ਸਿਰਜਦੇ ਹਨ ਤਾਂ ਜੋ ਮੁੱਖਧਾਰਾ ਦੇ ਵਹਿਣ ਵਿੱਚ ਵਹਿ ਕੇ ਉਹ ਆਪਣੇ ਬਹੁ ਸੰਖਿਅਕ ਪਾਠਕਾਂ ਨਾਲ ਜੁੜੇ ਰਹਿ ਸਕਣ। ਪਰ ਕਦੇ ਕਦੇ ਕੁਝ ਅਜਿਹਾ ਵਾਪਰਦਾ, ਜਦੋਂ ਕੋਈ ਛੁਪਿਆ ਹੋਇਆ ਲੇਖਕ ਅੱਖ ਝਪਕਦੇContinue reading “ਅਬਦੁੱਲਰਾਜ਼ਾਕ ਗੁਰਨਾਹ : ਪਰਵਾਸ ਦਾ ਵਲੂੰਧਰਿਆ ਲੇਖਕ – ਸਾਹਿਤ ਲਈ ਨੋਬਲ ਪੁਰਸਕਾਰ ਜੇਤੂ”

ਲਿਖਾਰੀ ਦੀ ਰੂਹ- ਡਾ. ਗੁਰਦਿਆਲ ਸਿੰਘ ਰਾਏ

ਪਿਛਲੇ ਸੱਤਰ ਕੁ ਸਾਲਾਂ ਵਿੱਚ ਜਿਉਂ-ਜਿਉਂ, ਵੱਡੇ ਪੱਧਰ ਤੇ ਪੰਜਾਬ ਦੀ ਧਰਤ ਦੇ ਜਾਏ ਆਪਣਾ ਦੇਸ਼ ਛੱਡ ਦੁਨੀਆ ਦੇ ਵੱਖ ਵੱਖ ਧਰਾਤਲਾਂ ਤੇ ਖਿੰਡਦੇ ਗਏ ਤਾਂ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੇ ਵੀ ਇਹਨਾਂ ਪਰਦੇਸੀ ਹੋ ਰਹੇ ਬਾਸ਼ਿੰਦਿਆਂ ਦੀਆਂ ਗਠੜੀਆਂ ਦੇ ਨਾਲ ਨਾਲ ਸਮੁੰਦਰਾਂ ਤੋਂ ਪਾਰ ਦਾ ਸਫਰ ਤੈਅ ਕਰਨਾ ਸ਼ੁਰੂ ਕੀਤਾ। ਜੇ ਸੋਚੀਏ ਤਾਂContinue reading “ਲਿਖਾਰੀ ਦੀ ਰੂਹ- ਡਾ. ਗੁਰਦਿਆਲ ਸਿੰਘ ਰਾਏ”