ਕਾਵਿ ਨਿਬੰਧ ਮਨ-ਕਸੁੰਭਾ ਦਲਵੀਰ ਕੌਰ ਹੋਰਾਂ ਦੀ ਰਚਨਾ ਇੱਕ ਵੱਖਰਾ ਜਿਹਾ ਕਾਵਿਕ ਅਹਿਸਾਸ ਹੈ – ਜਿਸ ਵਿੱਚ ਥੱਕ ਬੈਠੇ ਖਿਆਲਾਂ ਦੀ ਸਮਝ, ਆਪਣੇ ਪ੍ਰਵਾਹ ਵਿੱਚ ਮਸਤ ਬੇਫ਼ਿਕਰੀ ਦੀ ਫ਼ਿਕਰ ਕਰਦੀਆਂ ਸੋਚਾਂ ਤੇ ਉਪਜਦੇ ਖਿਆਲਾਂ ਦੇ ਭੜਕੀਲੇ ਰੰਗ ਜੋ ਜ਼ਿੰਦਗੀ ਦੇ ਸੁੱਖ ਦੁੱਖ (ਧੁੱਪ ਮੀਂਹ) ਸੰਗ ਰਲ ਕਸੁੰਭੜੇ ਮਨ ਨੂੰ ਰੰਗੋਂ ਬੇਰੰਗ ਤੇ ਫਿਰ ਹਰਾ ਕਚੂਰ ਕਰਦੇ – ਸ਼ਾਇਦ ਜ਼ਿੰਦਗੀ ਦੇ ਜਿਉਂਦੇ ਹੋਣ ਦੀ ਨਿਸ਼ਾਨਦੇਹੀ ਕਰਦੇ ਨੇ।
Author Archives: ਕੰਵਰ ਬਰਾੜ
ਪੰਜਾਬੀ ਭਾਸ਼ਾ ਦਾ ਵਿਕਾਸ – ਮਸਲਾ ਸਮਰੱਥਾ ਜਾਂ ਮੁਹਾਰਤ ਦਾ? ਪੰਜਾਬੀ ਯੂਨੀਵਰਸਿਟੀ ਦੀ ਮਿਸਾਲ – ਇਕ ਸਰਵੇਖਣ
ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਬਹੁਤੇ ਇਹ ਮਹਿਸੂਸ ਕਰਦੇ ਨੇ ਕਿ ਪੰਜਾਬੀ ਭਾਸ਼ਾ ਦੀ ਹਾਲਤ ਅੱਜ ਅਤਿ-ਨਾਜ਼ੁਕ ਹੈ, ਪਰ ਪੰਜਾਬੀਆ ਵਿੱਚ ਸਮਾਜਿਕ ਤੇ ਸਮੂਹਿਕ ਤੌਰ ਤੇ ਇਸ ਸੰਬੰਧੀ ਕੋਈ ਬਹੁਤੀ ਫ਼ਿਕਰਮੰਦੀ ਨਜ਼ਰ ਨਹੀਂ ਪੈਂਦੀ।
ਬਹੁਤੇ ਵਾਰ ਪੰਜਾਬੀ ਭਾਸ਼ਾ ਦੇ ਹੋ ਰਹੇ ਨਿਘਾਰ ਦਾ ਭਾਂਡਾ ਪੰਜਾਬੀ ਵਿਦਵਾਨਾਂ ਦੇ ਨਾਂ ਭੰਨ ਦਿੱਤਾ ਜਾਂਦਾ।
ਲੇਖਕ
ਜੀਅ ਕਰਦੈ ਲੇਖਕ ਬਣ ਜਾਵਾਂਹੱਥੋ ਹੱਥੀ ਕੋਈ ਕਿਤਾਬ ਛਪਾਵਾਂਵਿੱਚ ਕੁਝ ਹੋਵੇ ਜਾਂ ਨਾ ਹੋਵੇਜਿਲਦ ਦੇ ਉਤੇ ਘੁੰਗਰੂ ਲਾਵਾਂ। ਫਿਰ ਥਾਂ ਥਾਂ ਲੋਕ ਅਰਪਣ ਕਰਵਾ ਕੇਵਿੱਚ ਅਖਬਾਰ ਦੇ ਵੱਡੀ ਖ਼ਬਰ ਕਢਾ ਕੇਬਣ ਜਾਂ ਅੰਨਿਆ ਵਿੱਚ ਕਾਣਾ ਰਾਜਾਟੀ ਵੀ ਤੇ ਮੁਲਾਕਾਤ ਕਰਾ ਕੇ। ਉਂਝ ਦਿਲ ਤਾਂ ਕਰਦੈਨਾਨਕ ਵਾਂਗੂੰ ਲਿਖਦਿਆਂ ਨਾਵਲਲਿਖਾਂ ਅਣਖੀ ਵਾਂਗ ਕਹਾਣੀਪਾਤਰ ਵਰਗੀ ਸਿਰਜਾਂ ਕਵਿਤਾਸੁਣਵਾਂ ਵਾਰਿਸContinue reading “ਲੇਖਕ”
ਪ੍ਰਭਸ਼ਰਨਦੀਪ ਸਿੰਘ ਦਾ ਪਲੇਠਾ ਕਾਵਿ ਸੰਗ੍ਰਹਿ- ਦੇਸ ਨਿਕਾਲ਼ਾ – ਇਕ ਸਿੱਖ ਦੀ ਅਰਦਾਸ ਵਿਚ ਆਸ ਦੀ ਮਘਦੀ ਚਿਣਗ
ਪ੍ਰਭਸ਼ਰਨਦੀਪ ਕੋਲ ਪੰਜਾਬੀ ਸ਼ਬਦਾਵਲੀ ਦਾ ਅਥਾਹ ਭੰਡਾਰ ਹੈ, ਸਿੱਖੀ ਜੀਵਨ ਦਾ ਅਨੁਭਵ ਤੇ ਠੋਸ ਗਿਆਨ ਹੈ ਜੋ ਉਸ ਦੀਆਂ ਕਵਿਤਾਵਾਂ ਦੇ ਹਰ ਸ਼ਬਦ ਨੂੰ ਜ਼ੁਬਾਨ ਦਿੰਦਾ।
ਮੈਨੂੰ ਲਗਦਾ ਹੈ ਕੇ ਪ੍ਰਭਸ਼ਰਨਦੀਪ ਸਿੰਘ ਦਾ ਪੰਜਾਬੀ ਕਵਿਤਾ ਵਿਚ ਪ੍ਰਕਾਸ਼ਿਤ ਕਵੀ ਵਜੋਂ ਉੱਭਰਨਾ ਪੰਜਾਬੀ ਬੋਲੀ ਦੀ ਕਵਿਤਾ ਵਿਚੋਂ ਵਿੱਸਰ ਰਹੀ ਛੰਦਾਬੰਦੀ ਦੇ ਰੰਗਲੇ ਪੰਘੂੜੇ ਨੂੰ ਇਕ ਅਹਿਮ ਹੁਲਾਰਾ ਹੈ।
ਸਿੱਖੀ ਵਿਚਲੇ ਸ਼ਬਦ ਦੇ ਸੰਕਲਪ ਨੂੰ ਕੇਂਦਰ ਵਿਚ ਰੱਖ ਕੇ ਸਿਰਜੀ ਪ੍ਰਭਸ਼ਰਨਦੀਪ ਦੀ ਇਹ ਇਬਾਰਤ ‘ਦੇਸ ਨਿਕਾਲ਼ਾ’ ਪੰਜਾਬ ਦੀ ਧਰਤ, ਆਬ ਤੇ ਪਵਨ ਨਾਲ ਸਾਂਝ ਰੱਖਣ ਵਾਲੇ ਹਰ ਸੁਹਿਰਦ ਪੰਜਾਬੀ ਨੂੰ ਪੜ੍ਹਨੀ ਤੇ ਵਿਚਾਰਨੀ ਚਾਹੀਦੀ ਹੈ।
ਡਾ.ਸਾਹਿਬ ਸਿੰਘ ਦਾ ਨਾਟਕ ਧੰਨ ਲੇਖਾਰੀ ਨਾਨਕਾ – ਚੁੱਪ ਚੋਂ ਨਿਕਲੀ ਚੀਕ ਦਾ ਅਹਿਸਾਸ
ਪੰਜਾਬੀ ਯੂਨੀਵਰਸਿਟੀ ‘ਚ ਪੜ੍ਹਦਿਆਂ ਸਾਡੇ ਵਿਭਾਗ ਦੇ ਥੱਲੇ ਵਾਲੀ ਮੰਜ਼ਲ ਤੇ ਥੀਏਟਰ ਵਿਭਾਗ ਸੀ। ਜਦੋਂ ਕਦੇ ਉਨ੍ਹਾਂ ਯੂਨੀਵਰਸਿਟੀ ਵਿੱਚ ਵੱਡੇ ਮੰਚ ਤੇ ਕੋਈ ਨਾਟਕ ਖੇਡਣਾ ਹੁੰਦਾ ਤਾਂ ਉਹ ਕਈ ਕਈ ਦਿਨ ਪਹਿਲਾਂ ਅਭਿਆਸ ਸ਼ੁਰੂ ਕਰ ਦਿੰਦੇ। ਸਾਡੀ ਸਾਰੀ ਜਮਾਤ ਨੂੰ ਬਣਾਉਟੀ ਸਰੋਤਿਆਂ ਵਾਂਗੂੰ ਰੰਗ-ਮੰਚ ਨੇੜਿਓਂ ਦੇਖਣ ਦਾ ਖੁੱਲ੍ਹਾ ਸੱਦਾ ਹੁੰਦਾ ਤੇ ਸਾਡੇ ਲਈ ਇਹ ਜਮਾਤ ਛੱਡ ਕੇ ਜਾਣ ਦਾ ਇਕ ਵਧੀਆ ਬਹਾਨਾ। ਉਦੋਂ ਤੋਂ ਹੀ ਰੰਗ-ਮੰਚ ਦੇਖਣਾ ਚੰਗਾ ਲੱਗਦਾ।
ਕਈ ਦਿਨ ਪਹਿਲਾਂ ਸੋਸ਼ਲ ਮਾਧਿਅਮ ਤੇ ਦੇਖਿਆ ਕਿ ਡਾ.ਸਾਹਿਬ ਸਿੰਘ ਆਪਣਾ ਨਾਟਕ “ਧੰਨ ਲਿਖਾਰੀ ਨਾਨਕਾ” ਖੇਡਣ ਸਾਊਥਾਲ ਆ ਰਹੇ ਨੇ, ਇਸ ਨਾਟਕਕਾਰ ਬਾਰੇ ਪਹਿਲਾਂ ਬਹੁਤ ਚਰਚਾ ਹੋਈ ਜਦੋਂ ਉਹ ਨਾਟਕ “ਸੰਮਾਂ ਵਾਲੀ ਡਾਂਗ” ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੇਡ ਕੇ ਗਏ। ਮੈਨੂੰ ਪੋਸਟਰ ਦੇਖ ਕੇ ਲੱਗਿਆ ਕਿ ਨਾਟਕ ਦੇਖਣ ਦੀ ਕੋਸ਼ਸ਼ ਜ਼ਰੂਰ ਕਰਾਂਗਾ, ਪਰ ਇਹ ਭੁੱਲ ਗਿਆ ਕਿ ਇਹ ੨੩ ਜੁਲਾਈ ੨੦੨੨ ਸ਼ਾਮ ਨੂੰ ਖੇਡਿਆ ਜਾਣਾ। ਸਾਡੇ ਸਾਰਿਆਂ ਦੇ ਭੂਆ ਜੀ ਕੁਲਵੰਤ ਢਿੱਲੋਂ ਜੀ ਨੇ ਜਦੋਂ ਕੁਝ ਘੰਟੇ ਪਹਿਲਾਂ ਯਾਦ ਕਰਵਾਇਆ ਤਾਂ ਮੈਂ ਆਪਣੇ ਕੁਝ ਰੁਝੇਵੇਂ ਬਦਲ ਕੇ ਨਾਟਕ ਦੇਖਣ ਪੁੱਜਿਆ।